Thursday, 22 February 2024
22 November 2021 New Zealand

ਡਿਸ਼ਵਾਸ਼ਰ ਦੀ ਨੌਕਰੀ $90 ਪ੍ਰਤੀ ਘੰਟਾ ਦੇ ਹਿਸਾਬ ਨਾਲ

ਕਰਮਚਾਰੀਆਂ ਦੀ ਘਾਟ ਨੇ ਹਾਸਪੀਟੈਲਟੀ ਸੈਕਟਰ ਦਾ ਤੋੜਿਆ ਲੱਕ
ਡਿਸ਼ਵਾਸ਼ਰ ਦੀ ਨੌਕਰੀ $90 ਪ੍ਰਤੀ ਘੰਟਾ ਦੇ ਹਿਸਾਬ ਨਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਦੇ ਕਈ ਸ਼ਾਨਦਾਰ ਰੈਸਟੋਰੈਂਟਾਂ ਵਿੱਚ ਡਿਸ਼ਵਾਸ਼ਰ ਦੀ ਨੌਕਰੀ ਲਈ $90 ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਤੇ ਕਰਮਚਾਰੀਆਂ ਦੀ ਘਾਟ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਕਈ ਰੈਸਟੋਰੈਂਟ ਤਾਂ ਪੂਰਾ ਸਮਾਂ ਰੈਸਟੋਰੈਂਟ ਵੀ ਨਹੀਂ ਖੋਲ ਪਾ ਰਹੇ।
ਰੋਕਪੂਲ ਬਾਰ ਐਂਡ ਗਰਿੱਲ ਦੇ ਐਗਜੀਕਿਊਟਿਵ ਸ਼ੈਫ ਕੋਰੀ ਕੋਸਟੀਲੋਏ ਅਨੁਸਾਰ ਵੀਕੈਂਡ ਦੌਰਾਨ ਇਨੀਂ ਵਧੀਆ ਤਨਖਾਹ ਆਫਰ ਕੀਤੇ ਜਾਣ ਦੇ ਬਾਵਜੂਦ, ਉਨ੍ਹਾਂ ਨੂੰ ਸਹੀ ਕਰਮਚਾਰੀ ਨਹੀਂ ਮਿਲ ਰਿਹਾ।
ਕੋਰੀ ਅਨੁਸਾਰ ਅਕਤੂਬਰ ਵਿੱਚ 45% ਨੌਕਰੀਆਂ ਦੀਆਂ ਅਸਾਮੀਆਂ ਵਧਣ ਤੋਂ ਬਾਅਦ ਬਿਨ੍ਹਾਂ ਅਨੁਭਵ ਵਾਲੇ ਕਰਮਚਾਰੀ ਵੀ ਮੋਟੀ ਤਨਖਾਹ ਦੀ ਮੰਗ ਕਰ ਰਹੇ ਹਨ। ਹਾਸਪੀਟੈਲਟੀ ਇੰਡਸਟਰੀ ਦੇ ਮਾਹਿਰਾਂ ਅਨੁਸਾਰ ਕਰਮਚਾਰੀਆਂ ਦੀ ਇਹ ਘਾਟ ਇਸ ਲਈ ਵੀ ਉਪਜੀ ਹੈ, ਕਿਉਂਕਿ ਇਸ ਕਿੱਤੇ ਨਾਲ ਸਬੰਧਤ ਪੁਰਾਣੇ ਕਰਮਚਾਰੀ ਕਿੱਤਾ ਛੱਡ ਰਹੇ ਹਨ ਅਤੇ ਨਵੀਂ ਪੀੜੀ ਇਸ ਖੇਤਰ ਵੱਲ ਜਿਆਦਾ ਝੁਕਾਅ ਨਹੀਂ ਦਿਖਾਅ ਰਹੀ।

ADVERTISEMENT
NZ Punjabi News Matrimonials