Tuesday, 27 February 2024
22 November 2021 New Zealand

3 ਦਸੰਬਰ ਤੋਂ ਨਿਊਜੀਲੈਂਡ ਵਿੱਚ ਲੌਕਡਾਊਨ ਹੋਏਗਾ ਖਤਮ ਤੇ ਨਵਾਂ ਟ੍ਰੈਫਿਕ ਲਾਈਟ ਸਿਸਟਮ ਆਏਗਾ ਅਮਲ ਵਿੱਚ

3 ਦਸੰਬਰ ਤੋਂ ਨਿਊਜੀਲੈਂਡ ਵਿੱਚ ਲੌਕਡਾਊਨ ਹੋਏਗਾ ਖਤਮ ਤੇ ਨਵਾਂ ਟ੍ਰੈਫਿਕ ਲਾਈਟ ਸਿਸਟਮ ਆਏਗਾ ਅਮਲ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਭਰ ਵਿੱਚ ਟ੍ਰੈਫਿਕ ਲਾਈਟ ਸਿਸਟਮ 3 ਦਸੰਬਰ ਤੋਂ ਲਾਗੂ ਕਰ ਦਿੱਤਾ ਜਾਏਗਾ।
3 ਦਸੰਬਰ ਨੂੰ ਆਕਲੈਂਡ ਵਿੱਚ 'ਰੈੱਡ' ਸਿਸਟਮ ਲਾਗੂ ਹੋ ਜਾਏਗਾ। ਕੈਬਿਨੇਟ ਵਲੋਂ 29 ਨਵੰਬਰ ਨੂੰ ਮੀਟਿੰਗ ਰਾਂਹੀ ਦੱਸਿਆ ਜਾਏਗਾ ਕਿ ਵੈਕਸੀਨ ਦੇ ਆਧਾਰ 'ਤੇ ਕਿੰਨਾ ਇਲਾਕਿਆਂ ਵਿੱਚ ਕਿਹੜਾ ਸਿਸਟਮ ਅਮਲ ਵਿੱਚ ਰਹੇਗਾ।
ਇਸ ਤੋਂ ਇਲਾਵਾ ਅੱਜ 205 ਨਵੇਂ ਕਮਿਊਨਿਟੀ ਕੇਸਾਂ ਦੀ ਪੁਸ਼ਟੀ ਸਰਕਾਰ ਵਲੋਂ ਕੀਤੀ ਗਈ ਹੈ। ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਜਾਂ ਨੈਗਟਿਵ ਟੈਸਟ ਹਾਸਿਲ ਵਿਅਕਤੀ 15 ਦਸੰਬਰ ਤੋਂ ਆਕਲੈਂਡ ਦਾ ਬਾਰਡਰ ਪਾਰ ਕਰ ਸਕਣਗੇ।

ADVERTISEMENT
NZ Punjabi News Matrimonials