Tuesday, 27 February 2024
22 November 2021 New Zealand

ਨਿਊਜੀਲੈਂਡ ਵਿੱਚ ਘਰਾਂ ਦੇ ਮੁੱਲਾਂ ਵਿੱਚ ਆਰਜੀ ਗਿਰਾਵਟ ਦੀ ਭਵਿੱਖਬਾਣੀ

ਨਿਊਜੀਲੈਂਡ ਵਿੱਚ ਘਰਾਂ ਦੇ ਮੁੱਲਾਂ ਵਿੱਚ ਆਰਜੀ ਗਿਰਾਵਟ ਦੀ ਭਵਿੱਖਬਾਣੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ ਦੇ ਅਰਥ-ਸ਼ਾਸਤਰੀ ਵਲੋਂ ਘਰਾਂ ਦੇ ਮੁੱਲਾਂ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਇਹ ਗਿਰਾਵਟ ਲੰਬੇ ਸਮੇਂ ਲਈ ਨਹੀਂ ਹੋਏਗੀ, ਬਲਕਿ ਆਰਜੀ ਹੋਏਗੀ। ਪ੍ਰਾਪਰਟੀ ਦੇ ਲੈਣ-ਦੇਣ ਵਿੱਚ ਇਨ੍ਹਾਂ ਅਰਥ-ਸ਼ਾਸਤਰੀਆਂ ਨੇ ਮੰਦੀ ਆਉਣ ਦੀ ਗੱਲ ਵੀ ਕਹੀ ਹੈ। ਘਰਾਂ ਦੇ ਮੁੱਲਾਂ ਵਿੱਚ ਗਿਰਾਵਟ ਲਗਾਤਾਰ ਹੋ ਰਹੀ ਘਰਾਂ ਦੇ ਮੁੱਲਾਂ ਦੀ ਮੰਹਿਗਾਈ ਦੇ ਅਨੁਪਾਤ ਨਾਲ ਮਾਪੀ ਜਾਏਗੀ।

ਅਰਥਸ਼ਾਸਤਰੀ ਚੱਲ ਰਹੇ ਵਿਆਜ ਦਰਾਂ ਵਿੱਚ ਵਾਧੇ ਅਤੇ ਘਰੇਲੂ ਖਰਚਿਆਂ ਨੂੰ ਸੀਮਤ ਕਰਨ ਦੀ ਉਮੀਦ ਕਰਦੇ ਹਨ ਤੇ ਇਸ ਲਈ ਮੰਦੀ ਨੂੰ ਸੰਭਵ ਤੇ ਆਰਜੀ ਦੱਸਦਿਆਂ ਇਸ ਦੇ ਪ੍ਰਭਾਵ ਨੂੰ 'ਕੇਂਦਰੀ ਦ੍ਰਿਸ਼' ਤੱਕ ਪੁੱਜਣ ਦੀ ਗੱਲ ਆਖਦੇ ਹਨ।

ADVERTISEMENT
NZ Punjabi News Matrimonials