Friday, 23 February 2024
22 November 2021 New Zealand

ਏਅਰ ਨਿਊਜੀਲੈਂਡ ਨੇ ਆਸਟ੍ਰੇਲੀਆ-ਨਿਊਜੀਲੈਂਡ ਵਿਚਾਲੇ 1000 ਉਡਾਣਾ ਕੀਤੀਆਂ ਰੱਦ

ਏਅਰ ਨਿਊਜੀਲੈਂਡ ਨੇ ਆਸਟ੍ਰੇਲੀਆ-ਨਿਊਜੀਲੈਂਡ ਵਿਚਾਲੇ 1000 ਉਡਾਣਾ ਕੀਤੀਆਂ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅਜੇ ਵੀ ਮੌਜੂਦ ਬਾਰਡਰ ਸਬੰਧੀ ਅਨਿਸ਼ਚਿਤਾਵਾਂ ਦੇ ਨਤੀਜੇ ਵਜੋਂ ਏਅਰ ਨਿਊਜੀਲੈਂਡ ਨੇ ਆਸਟ੍ਰੇਲੀਆ ਤੇ ਨਿਊਜੀਲੈਂਡ ਵਿਚਾਲੇ 1000 ਉਡਾਣਾ ਰੱਦ ਕੀਤੇ ਜਾਣ ਦਾ ਫੈਸਲਾ ਲਿਆ ਹੈ। ਇਹ ਉਡਾਣਾ ਇਸ ਸਾਲ ਦੇ ਅੰਤ ਤੱਕ ਕ੍ਰਮਬੱਧ ਸਨ।
ਏਅਰਲਾਈਨ ਦੇ ਇਸ ਫੈਸਲੇ ਕਾਰਨ ਤਕਰੀਬਨ 20,000 ਯਾਤਰੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਦਰਅਸਲ ਇਹ ਫੈਸਲਾ ਨਿਊਜੀਲੈਂਡ ਸਰਕਾਰ ਦੀ ਉਸ ਬਿਆਨਬਾਜੀ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਸਰਕਾਰ ਨੇ ਸਾਫ ਕਰ ਦਿੱਤਾ ਸੀ ਕਿ ਇਸ ਸਾਲ ਦੇ ਅੰਤ ਤੱਕ ਕੁਆਰਟੀਨ ਮੁਕਤ ਟ੍ਰਾਂਸ-ਤਾਸਮਨ ਯਾਤਰਾ ਸੰਭਵ ਨਹੀਂ ਹੈ।

ADVERTISEMENT
NZ Punjabi News Matrimonials