ਆਕਲੈਂਡ (ਹਰਪ੍ਰੀਤ ਸਿੰਘ) - ਨੈਲਸਨ ਵਿੱਚ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਸਾਈਕਲ ਸਵਾਰ ਦੀ ਮੌਤ ਹੋਣ ਦੀ ਖਬਰ ਹੈ। ਹਾਦਸਾ ਵੈਕਫਿਲਡ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਸਾਈਕਲ ਸਵਾਰ ਤੇ ਇੱਕ ਟਰੱਕ ਵਾਲੇ ਵਿਚਾਲੇ ਟੱਕਰ ਹੋਈ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਹਾਦਸਾ ਸ਼ਾਮ 5 ਵਜੇ ਦੇ ਲਗਭਗ ਹੋਇਆ ਹੈ। ਹਾਦਸਾ ਸਟੇਟ ਹਾਈਵੇਅ 6 'ਤੇ ਬੇਜੇਂਟ ਵੈਲੀ ਰੋਡ ਤੇ ਹੋਲਟ ਵੈਲੀ ਰੋਡ ਵਿਚਾਲੇ ਵਾਪਰਿਆ ਦੱਸਿਆ ਜਾ ਰਿਹਾ ਹੈ।