Tuesday, 27 February 2024
22 November 2021 New Zealand

‘ਮਾਈ ਵੈਕਸੀਨ ਪਾਸ’ ਵੈਬਸਾਈਟ ਬਣ ਰਹੀ ਪ੍ਰਵਾਸੀਆਂ ਦੀ ਪ੍ਰੇਸ਼ਾਨੀ ਦਾ ਸੱਬਬ

‘ਮਾਈ ਵੈਕਸੀਨ ਪਾਸ’ ਵੈਬਸਾਈਟ ਬਣ ਰਹੀ ਪ੍ਰਵਾਸੀਆਂ ਦੀ ਪ੍ਰੇਸ਼ਾਨੀ ਦਾ ਸੱਬਬ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 3 ਦਸੰਬਰ ਤੋਂ ਨਿਊਜੀਲੈਂਡ ਵਿੱਚ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋ ਜਾਏਗਾ, ਜਿਸ ਤੋਂ ਬਾਅਦ ਵੈਕਸੀਨ ਪਾਸਪੋਰਟ ਦੀ ਅਹਿਮੀਅਤ ਬਹੁਤ ਵੱਧ ਜਾਏਗੀ, ਕਿਉਂੀਕ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਮੁਤਾਬਕ ਸਿਰਫ ਵੈਕਸੀਨ ਪਾਸਪੋਰਟ ਧਾਰਕ ਹੀ ਜਨਤਕ ਥਾਵਾਂ 'ਤੇ ਘੁੰਮਣ-ਫਿਰਣ ਜਾ ਸਕਣਗੇ।
ਪਰ ਸਰਕਾਰ ਦੀ ‘ਮਾਈ ਵੈਕਸੀਨ ਪਾਸ’ ਵੈਬਸਾਈਟ ਇਸ ਵੇਲੇ ਪ੍ਰਵਾਸੀਆਂ ਲਈ ਕਾਫੀ ਵੱਡੀ ਸੱਮਸਿਆ ਦਾ ਕਾਰਨ ਬਣ ਰਹੀ ਹੈ, ਕਿਉਂਕਿ ਸਰਕਾਰ ਅਨੁਸਾਰ ਤਾਂ ਕੋਈ ਵੀ ਇਸ ਤੋਂ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ,ਭਾਂਵੇ ਉਸਦਾ ਇਮੀਗ੍ਰੇਸ਼ਨ ਸਟੇਟਸ ਕੁਝ ਵੀ ਹੋਏ, ਪਰ ਜਦੋਂ ‘ਮਾਈ ਵੈਕਸੀਨ ਪਾਸ’ ਵੈਬਸਾਈਟ ਦੀ ਵਰਤੋਂ ਵਿਦੇਸ਼ੀਆਂ ਜਾਂ ਪ੍ਰਵਾਸੀਆਂ ਵਲੋਂ ਕੀਤੀ ਜਾ ਰਹੀ ਹੈ ਤਾਂ ਵੈਬਸਾਈਟ ਸ਼ਨਾਖਤ ਮੌਕੇ ਸਿਰਫ ਨਿਊਜੀਲੈਂਡ ਵਾਸੀ ਜਾਂ ਆਸਟ੍ਰੇਲੀਆ ਵਾਸੀ ਹੋਣ ਦੀ ਆਪਸ਼ਨ ਦੇ ਰਹੀ ਹੈ। ਇਨ੍ਹਾਂ ਹੀਂ ਨਹੀਂ ਪ੍ਰਾਰਥੀ ਨੂੰ ਉਸਦਾ ਨਿਊਜੀਲੈਂਡ ਦਾ ਲਾਇਸੈੰਸ, ਪਾਸਪੋਰਟ, ਜਨਮ ਸਰਟੀਫਿਕੇਟ ਜਾਂ ਸੀਟਿਜਨਸ਼ਿਪ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ ਜੋ ਕਿ ਉਨ੍ਹਾਂ ਪ੍ਰਵਾਸੀਆਂ ਲਈ ਸੰਭਵ ਨਹੀਂ ਜੋ ਇੱਥੇ ਕੱਚੇ ਹਨ ਜਾਂ ਓਵਰਸਟੇਅਰ ਹਨ। ਇਹ ਦਿੱਕਤ ਕਈਆਂ ਨੂੰ ਆ ਰਹੀ ਹੈ। ਪਰ ਮਨਿਸਟਰੀ ਦਾ ਕਹਿਣਾ ਹੈ ਕਿ ਇਸ ਦਾ ਹੱਲ ਜਲਦ ਕੱਢਿਆ ਜਾਏਗਾ ਤੇ ਤੱਦ ਤੱਕ 0800 222 478 'ਤੇ ਕਾਲ ਕੀਤੀ ਜਾ ਸਕਦੀ ਹੈ।

ADVERTISEMENT
NZ Punjabi News Matrimonials