Wednesday, 28 February 2024
23 November 2021 New Zealand

ਆਕਲੈਂਡ ਵਿੱਚ ਵੈਕੀਸਨ ਵਿਰੋਧੀ ਪ੍ਰਦਰਸ਼ਨ ਕਰਨ ਵਾਲੇ ਬ੍ਰਾਇਨ, ਹੈਨਾ ਟਮਾਕੀ ਦੀ ਗ੍ਰਿਫਤਾਰੀ

ਆਕਲੈਂਡ ਵਿੱਚ ਵੈਕੀਸਨ ਵਿਰੋਧੀ ਪ੍ਰਦਰਸ਼ਨ ਕਰਨ ਵਾਲੇ ਬ੍ਰਾਇਨ, ਹੈਨਾ ਟਮਾਕੀ ਦੀ ਗ੍ਰਿਫਤਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਨੂੰ ਆਕਲੈਂਡ ਡੁਮੈਨ ਵਿੱਚ ਹੋਏ ਐਂਟੀ-ਵੈਕਸੀਨ ਪ੍ਰਦਰਸ਼ਨ ਦੀ ਨੁਾਮਇੰਦਗੀ ਕਰਨ ਵਾਲੇ ਬ੍ਰਾਇਨ ਤੇ ਹੈਨਾ ਟਮਾਕੀ ਦੀ ਪੁਲਿਸ ਵਲੋਂ ਗ੍ਰਿਫਤਾਰੀ ਕੀਤੇ ਜਾਣ ਦੀ ਖਬਰ ਹੈ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਹੱਕ ਵਿੱਚ ਪੁਲਿਸ ਸਟੇਸ਼ਨ ਦੇ ਬਾਹਰ ਭਾਰੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕਾਂ ਦੇ ਇੱਕਠੇ ਹੋਣ ਦੀ ਖਬਰ ਹੈ। ਦੋਨਾਂ ਦੀ ਗ੍ਰਿਫਤਾਰੀ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਾਰਨ ਕੀਤੀ ਗਈ ਹੈ। ਪੁਲਿਸ ਸਟੇਸ਼ਨ ਪੁੱਜਣ ਮੌਕੇ ਬ੍ਰਾਇਨ ਆਪਣੇ ਆਪ ਨੂੰ ਨਿਰਦੋਸ਼ ਦੱਸ ਰਹੇ ਸਨ ਤੇ ਸ਼ਾਂਤਮਈ ਢੰਗ ਨਾਲ ਉਹ ਪੁਲਿਸ ਸਟੇਸ਼ਨ ਪੁੱਜੇ।

ਦੱਸਦੀਏ ਕਿ ਬ੍ਰਾਇਨ ਟਮਾਕੀ ਨਿਊਜੀਲੈਂਡ ਦੇ ਫੰਡਾਮੈਂਟਲਿਸਟ ਕ੍ਰਿਸਚਨ ਰੀਲੀਜਸ ਲੀਡਰ ਹੋਣ ਦੇ ਨਾਲ ਰਾਈਟ ਵਿੰਗ ਪੋਲੀਟੀਕ ਐਕਟਿਵੀਸਟ ਵੀ ਹਨ ਤੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਹਨ।

ADVERTISEMENT
NZ Punjabi News Matrimonials