ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ ਕੇਸਾਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਵੱਧੀ ਹੈ, ਅੱਜ 215 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗੲ ਿਹੈ। ਇਨ੍ਹਾਂ ਵਿੱਚ 8 ਨਵੇਂ ਕੇਸ ਵਾਇਕਾਟੋ ਨਾਲ ਵੀ ਸਬੰਧਤ ਹਨ। ਕੋਰੋਨਾ ਕਾਰਨ ਇੱਕ 50 ਸਾਲਾ ਵਿਅਕਤੀ ਦੀ ਆਕਲੈਂਡ ਦੇ ਹਸਪਤਾਲ ਵਿੱਚ ਮੌਤ ਹੋਣ ਦੀ ਖਬਰ ਹੈ।
ਇਸ ਤੋਂ ਇਲਾਵਾ ਸਰਕਾਰ ਵਲੋਂ ਕੋਰੋਨਾ ਵੈਕਸੀਨੇਸ਼ਨ ਦੇ ਕਰਮਚਾਰੀਆਂ ਲਈ ਲਾਜਮੀ ਕੀਤੇ ਜਾਣ ਸਬੰਧੀ ਵੀ ਅਪਡੇਟ ਜਾਰੀ ਕੀਤੀ ਗਈ ਹੈ।
3 ਦਸੰਬਰ ਤੋਂ ਲਾਗੂ ਹੋਣ ਵਾਲੇ ਟ੍ਰੈਫਿਕ ਲਾਈਟ ਸਿਸਟਮ ਤਹਿਤ ਆਕਲੈਂਡ ਰੈਡ ਜੋਨ ਵਿੱਚ ਹੋਏਗਾ, ਨਿਊਜੀਲੈਂਡ ਦਾ ਕੋਈ ਵੀ ਹਿੱਸਾ ਅਜੇ ਗਰੀਨ ਜੋਨ ਵਿੱਚ ਨਹੀਂ ਰੱਖਿਆ ਗਿਆ ਹੈ।