ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਹਰ ਸਾਲ ਦੀ ਤਰਾਂ ਸੰਤ ਸਿਪਾਹੀ ਖੇਡ ਕਲੱਬ ਨੇ ਆਪਣੇ ਫਾਉਂਡੇਸ਼ਨ ਡੇਅ ਮੌਕੇ ਸਪੋਰਟਸ ਇਵੈਂਟ ਕਰਵਾਇਆ, ਜਿਸ ਵਿੱਚ ਵਾਲੀਬਾਲ ਦੇ ਨਾਲ-ਨਾਲ ਰੱਸਾ-ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ ।
ਮੁਕਾਬਲਿਆਂ ਵਿੱਚ ਟੀਮਾਂ ਦੀ ਗਿਣਤੀ ਵੱਧ ਤੋਂ ਵੱਧ 4 ਰੱਖੀ ਗਈ ਸੀ।
Avalon Avengers, Petone, Woburn warriors, Wellington Sports Club ਦੀਆਂ ਟੀਮਾਂ ਨੇ ਹਿੱਸਾ ਲਿਆ ।
Avalon Avengers ਸਾਰੇ ਮੁਕਾਬਲਿਆ ਵਿੱਚ ਜੇਤੂ ਰਹੇ ਅਤੇ ਬਿਨਾ ਕੋਈ Set ਹਾਰੇ ਇਹ Tug Of War ਦੇ ਜੇਤੂ ਖਿਤਾਬ ਦੇ ਦਾਅਵੇਦਾਰ ਬਣੇ ।
ਵਾਲੀਬਾਲ ਵਿੱਚ ਮਾਝਾ ਤੇ ਦੁਆਬਾ ਦੀਆ ਟੀਮਾਂ ਨੇ ਬਹੁਤ ਸੋਹਣੀ ਖੇਡ ਦਾ ਪਰਗਟਾਵਾ ਕੀਤਾ,ਜਿਸ ਵਿਚ ਦੋਆਬਾ ਨੇ ਜਿੱਤ ਹਾਸਿਲ ਹੋਈ ਅਤੇ ਇਸ ਉਪਰੰਤ ਇਨਾਮ ਵੰਡ ਸਮਾਰੋਹ ਵਿੱਚ ਸਾਰਿਆ ਨੇ ਹਿੱਸਾ ਲਿਆ ਅਤੇ ਇਹ Event ਅਭੁੱਲ ਯਾਦਾਂ ਛੱਡ ਗਿਆ
ਅਗਲੇ ਸਾਲ ਇਸ Foundation Day ਤੇ ਹੋਰ ਵੀ ਬੱਚਿਆ ਤੇ ਬੀਬੀਆ ਦੀਆ ਖੇਡਾਂ ਸ਼ਾਮਿਲ ਕਰਨ ਦੇ ਬਾਰੇ Saint Soldier ਕਲੱਬ ਦੇ ਮੈਂਬਰਾਂ ਨੇ ਵਿਚਾਰਾ ਕੀਤੀਆ ਅਤੇ Wellington ਵਿੱਚ ਰਹਿ ਰਹੇ ਭਾਈਚਾਰੇ ਵਿੱਚ ਖੇਡਾ ਨੂੰ ਲੈਕੇ ਹੋਰ ਜੋਸ਼ ਭਰਨ ਲਈ ਵਚਨਬੰਦ ਹੋਏ ਅਤੇ ਇਸੇ ਤਰਾਂ ਮਿਲ-ਜੁੱਲ ਕੇ ਅੱਗੇ ਵੱਧਣ ਦਾ ਪੈਗਾਮ ਵੀ ਦਿੱਤਾ।
- ਟੱਗ ਆਫ ਵਾਰ ਦੀ ਜੈਤੂ ਟੀਮ ਨੂੰ $500 ਦਿੱਤੇ ਗਏ।
- ਬੈਸਟ ਡਿਫੈਂਸਿਵ ਪਲੇਅਰ ਗੁਰਤੇਜ ਸਿੰਘ ਗੈਰੀ
- ਮੋਸਟ ਵੈਲੀਉਏਬਲ ਪਲੇਅਰ ਦਾ ਖਿਤਾਬ ਸਤਨਾਮ ਸਿੰਘ
- ਸਭ ਤੋਂ ਅਨੁਭਵੀ ਖਿਡਾਰੀ ਦਾ ਅਵਾਰਡ ਗੁਰਦੀਪ ਸਿੰਘ ਨੂੰ ਦਿੱਤਾ ਗਿਆ
This event was organised by Jaswinderpal Singh (founder of Saint soldier sports club wellington)