ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹੱਬ ਦੇ ਹਵਾਲੇ ਤੋਂ ਹਾਸਿਲ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਨੈਸ਼ਨਲ ਪਾਰਟੀ ਦੇ ਪਾਰਟੀ ਪ੍ਰਧਾਨ ਦੀ ਦੌੜ ਵਿੱਚ ਸਾਬਕਾ ਪਾਰਟੀ ਲੀਡਰ ਸਾਈਮਨ ਬ੍ਰਿਜਸ ਵੀ ਆਪਣੀ ਕਿਸਮਤ ਅਜਮਾ ਸਕਦੇ ਹਨ।
ਦਰਅਸਲ ਉਨ੍ਹਾਂ ਨੂੰ ਬੁੱਧਵਾਰ ਪਾਰਟੀ ਦੀ ਸਾਬਕਾ ਲੀਡਰ ਜੂਡਿਥ ਕੌਲਿਨਜ਼ ਵਲੋਂ ਮਹਿਲਾ ਐਮ ਪੀ ਜੈਕੀ ਡੀਨ ਨਾਲ ਮਾੜੀ ਸ਼ਬਦਾਵਲੀ ਵਰਤਣ ਕਾਰਨ ਡਿਮੋਟ ਕਰ ਦਿੱਤਾ ਗਿਆ ਸੀ ਤੇ ਕੌਕਸ ਨੇ ਫਿਰ ਜੂਡਿਥ ਤੋਂ ਉਨ੍ਹਾਂ ਦਾ ਅਹੁਦਾ ਖੋਹ ਲਿਆ ਗਿਆ ਸੀ।
ਇਸ ਵੇਲੇ ਪਾਰਟੀ ਪ੍ਰਧਾਨ ਦੀ ਦੌੜ ਵਿੱਚ ਪਹਿਲਾਂ ਹੀ ਕ੍ਰਿਸਟੋਫਰ ਲਕਸਨ, ਕ੍ਰਿਸ ਬਿਸ਼ਪ ਤੇ ਨਿਕੋਲਾ ਵਿਲੀਸ ਸ਼ਾਮਿਲ ਹਨ। ਮਾਰਕ ਮਿਸ਼ਲ ਇਸ ਦੌੜ ਵਿੱਚ ਸ਼ਾਮਿਲ ਹੋਣਗੇ ਜਾਂ ਨਹੀਂ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।