ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਅਨ ਡਿਫੈਂਸ ਫੋਰਸ ਦੁੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇੱਕ ਚੀਨੀ ਜਾਸੂਸੀ ਸ਼ਿੱਪ ਜੁਏਨਜਿੰਗ ਬੀਤੀ ਅਗਸਤ ਵਿੱਚ ਆਸਟ੍ਰੇਲੀਆਈ ਦੇ ਇਕਨਾਮਿਕ ਜੋਨ ਵਿੱਚ ਦੇਖਿਆ ਗਿਆ ਸੀ ਤੇ ਉਸਤੋਂ ਬਾਅਦ ਨਿਊਜੀਲੈਂਡ ਦੇ ਇਕਨਾਮਿਕ ਜੋਨ ਵਿੱਚ ਦਾਖਿਲ ਹੋ ਗਿਆ।
ਡੈਲੀਗ੍ਰਾਫ ਅਨੁਸਾਰ ਇਸਨੇ ਕਈ ਮਿਲਟਰੀ ਇਲਾਕਿਆਂ ਦਾ ਮੁਆਇਨਾ ਕੀਤਾ ਤੇ ਦੱਖਣ ਤੋਂ ਸਿਡਨੀ ਵੱਲ ਜਾਂਦਿਆ ਇਹ ਤਾਸਮਨ ਪਾਰ ਕਰਦਾ ਨਿਊਜੀਲੈਂਡ ਜਾ ਵੜਿਆ ਤੇ ਇਸ ਗੱਲ ਦੀ ਪੁਸ਼ਟੀ ਨਿਊਜੀਲੈਂਡ ਡਿਫੈਂਡ ਫੋਰਸ ਦੇ ਬੁਲਾਰੇ ਨੇ ਵੀ ਕੀਤੀ ਕਿ ਇਹ ਸ਼ਿੱਪ ਨਿਊਜੀਲੈਂਡ ਦੇ ਇਕਨਾਮਿਕ ਜੋਨ ਵਿੱਚ ਜਾ ਵੜਿਆ, ਪਰ ਨਿਊਜੀਲੈਂਡ ਦੇ ਖੇਤਰੀ ਪਾਣੀ ਵਿੱਚ ਦਾਖਿਲ ਨਹੀਂ ਹੋਇਆ, ਭਾਵ ਨਿਊਜੀਲੈਂਡ ਦੇ ਪਾਣੀ ਤੋਂ ਇਹ 200 ਨੋਟੀਕਲ ਮੀਲ ਦੂਰ ਰਿਹਾ।