Friday, 21 January 2022
26 November 2021 New Zealand

ਲੌਕਡਾਊਨ ਦੌਰਾਨ ਵਧੀਆਂ ਲੁੱਟਾਂ ਦੀਆਂ ਘਟਨਾਵਾਂ ਨੇ ਕਾਰੋਬਾਰੀਆਂ ਦੀ ਪ੍ਰੇਸ਼ਾਨੀਆਂ ਵਿਚ ਕੀਤਾ ਵਾਧਾ

ਲੌਕਡਾਊਨ ਦੌਰਾਨ ਵਧੀਆਂ ਲੁੱਟਾਂ ਦੀਆਂ ਘਟਨਾਵਾਂ ਨੇ ਕਾਰੋਬਾਰੀਆਂ ਦੀ ਪ੍ਰੇਸ਼ਾਨੀਆਂ ਵਿਚ ਕੀਤਾ ਵਾਧਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਦਾ ਆਕਲੈਂਡ ਵਿੱਚ ਡੈਲਟਾ ਵੇਰੀਅਂਟ ਸ਼ੁਰੂ ਹੋਇਆ ਹੈ, ਤੱਦ ਤੋਂ ਕੇਂਦਰੀ ਆਕਲੈਂਡ ਵਿੱਚ ਕਾਰੋਬਾਰੀ ਬਹੁਤ ਪ੍ਰੇਸ਼ਾਨ ਹੋ ਗਏ ਹਨ, ਸਟੋਰਾਂ 'ਤੇ ਲੁੱਟਾਂ ਦੀਆਂ ਘਟਨਾਵਾਂ ਨੇ ਕਾਰੋਬਾਰੀਆਂ ਲਈ ਵੱਡੀ ਸੱਮਸਿਆ ਪੈਦਾ ਕਰ ਦਿੱਤੀ ਹੈ ਤੇ ਇਨ੍ਹਾਂ ਕਾਰੋਬਾਰੀਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਸੁਣੇ ਤੇ ਵਧੇਰੇ ਪੁੁਲਿਸ ਅਧਿਕਾਰੀ ਉਨ੍ਹਾਂ ਦੀ ਸੁਰੱਖਿਆ ਵਿੱਚ ਲਾਏ। ਕਈ ਕਾਰੋਬਾਰੀਆਂ ਦੇ ਸਟੋਰਾਂ ;ਤੇ ਤਾਂ ਇਸ ਵੇਲੇ ਦੌਰਾਨ 4-4 ਵਾਰ ਲੁੱਟਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਅਨੁਸਾਰ ਲੁੱਟਾਂ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਵਾਧੇ ਦਾ ਕਾਰਨ ਕਿਤੇ ਨਾ ਕਿਤੇ ਸ਼ਹਿਰ ਵਿੱਚ ਪੁਲਿਸ ਕਰਮਚਾਰੀਆਂ ਦੀ ਘਾਟ ਹੈ, ਕਿਉਂਕਿ ਇਸ ਵੇਲੇ 271 ਪੁਲਿਸ ਕਰਮਚਾਰੀ ਆਕਲੈਂਡ ਦੇ ਬਾਰਡਰਾਂ 'ਤੇ ਤੈਨਾਤ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਨੂੰ ਤੁਰੰਤ ਮੱਦਦ ਦੀ ਲੋੜ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਵੱਲ ਧਿਆਨ ਦਏ।

ADVERTISEMENT
NZ Punjabi News Matrimonials