Friday, 21 January 2022
27 November 2021 New Zealand

3 ਮਹੀਨਿਆਂ ਤੋਂ ਵਧੇਰੇ ਸਮੇਂ ਬਾਅਦ ਸੰਗਤਾਂ ਲਈ ਖੁੱਲੇ ਆਕਲੈਂਡ ਦੇ ਗੁਰੂਘਰ

3 ਮਹੀਨਿਆਂ ਤੋਂ ਵਧੇਰੇ ਸਮੇਂ ਬਾਅਦ ਸੰਗਤਾਂ ਲਈ ਖੁੱਲੇ ਆਕਲੈਂਡ ਦੇ ਗੁਰੂਘਰ - NZ Punjabi News

ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਤਿੰਨ ਮਹੀਨੇ ਤੋ ਵੱਧ ਲੌਕਡਾਊਨ ਉਪਰੰਤ ਸਰਕਾਰ ਵਲੋ ਔਕਲੈਡ ਚ ਲਾਈਟ ਸਿਸਟਮ ਨਾਲ ਕੀਤੀ ਖੁੱਲ ਅਨੁਸਾਰ ਜਿਹੜੇ ਗੁਰੂ ਘਰ ਵੈਕਸੀਨ ਦੀ ਸ਼ਰਤ ਲਾਜਮੀ ਕਰਨਗੇ ਉੱਥੇ 100 ਸੰਗਤ ਦਰਸ਼ਨ ਕਰਨ ਇਕੱਠੇ ਬੈਠ ਸਕਦੀ ਹੈ ਅਤੇ ਜਿਸ ਜਗਾਹ ਬਿਨਾਂ ਵੈਕਸੀਨ ਵੀ ਆ ਸਕਦੇ ਹੋਣ ਉੱਥੇ ਸਿਰਫ 25 ਸੰਗਤਾਂ ਇੱਕ ਟਾਈਮ ਦਰਸ਼ਨ ਕਰ ਸਕਦੀਆਂ ਹਨ ।

ਸਿਹਤ ਮੰਤਰਾਲੇ ਵਲੋ 100 ਮੈਂਬਰ ਇੱਕ ਹਾਲ ਚ, ਫੇਸ ਮਾਸਕ ਜਰੂਰੀ ਅਤੇ ਇੱਕ ਮੀਟਰ ਦਾ ਫਾਸਲਾ ਲਾਜਮੀ ਕੀਤਾ ਗਿਆ ਹੈ।

ਟਾਕਾਨਿਨੀ ਗੁਰਦੁਆਰਾ ਸਾਹਿਬ ਵਲੋ ਸੰਗਤਾਂ ਲਈ ਸਮਾਗਮਾਂ ਵਾਸਤੇ ਬੁਕਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਵਾਸਤੇ ਵੈਕਸੀਨ ਅਤੇ ਬਿਨਾਂ ਵੈਕਸੀਨ ਦੀਆਂ ਸ਼ਰਤਾਂ ਤਹਿਤ ਪਰਿਵਾਰਾਂ ਨੂੰ ਬੁਕਿੰਗ ਕਰਨ ਲਈ ਸਮਝਾਇਆ ਜਾਂਦਾ ਹੈ ।

ਬੁਕਿੰਗ ਸ਼ੁਰੂ ਹੁੰਦੇ ਹੀ ਟਾਕਾਨਿਨੀ ਗੁਰਦੁਆਰਾ ਸਾਹਿਬ ਚ ਲੱਗਭੱਗ ਅਪ੍ਰੈਲ ਤੱਕ ਹਰ ਛਨੀਵਾਰ ਲਈ ਅਨੰਦ ਕਾਰਜ ਬੁੱਕ ਹੋ ਚੁੱਕੇ ਹਨ ।

ਗੁਰੁ ਘਰਾਂ ਵਲੋ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕੇ ਅਗਲੇ ਸ਼ੁੱਕਰਵਾਰ ਤੋ ਤੁਸੀ ਗੁਰੂ ਘਰ ਦਰਸ਼ਨਾਂ ਲਈ ਆ ਸਕਦੇ ਹੋ ਪਰ ਅਪੀਲ ਕੀਤੀ ਜਾਂਦੀ ਹੈ ਕੇ ਸਿਰ ਤੇ ਬੰਨਣ ਵਾਲੇ ਰੁਮਾਲ ਲੈ ਕੇ ਆਉ ਕਿਉਕੇ ਤੁਹਾਡੀ ਸਿਹਤ ਦਾ ਫਿਕਰ ਰੱਖਣਾ ਲਾਜਮੀ ਹੈ ਕਿਉਕੇ ਗੁਰੂ ਘਰ ਚ ਪਏ ਰੁਮਾਲਾਂ ਨੂੰ ਵੱਖ ਵੱਖ ਹੱਥ ਲੱਗਦੇ ਹਨ, ਅੰਦਰ ਜਾਣ ਸਮੇ ਮਾਸਕ ਜਰੂਰ ਲਾਉ (ਮੂੰਹ ਤੇ ਰੁਮਾਲ ਬੰਨਣ ਲਈ ਆਪਣਾ ਲੈ ਕੇ ਆਉ), ਅੰਦਰ ਜਾਣ ਅਤੇ ਬਾਹਰ ਆਉਣ ਸਮੇ ਹੱਥ ਸੈਨੇਟਾਈਜਰ ਨਾਲ ਸਾਫ ਕਰੋ ।

ਸੰਗਤੀ ਦੀਵਾਨਾਂ ਚ ਸਰਕਾਰ ਵਲੋ ਜਾਰੀ ਹੋਏ ਕੋਵਿਡ ਪਾਸ ਲੈ ਕੇ ਆਉਣਾ ਲਾਜਮੀ ਹੈ ਅਤੇ ਸਕੈਨ ਕਰਨਾਂ ਪਵੇਗਾ। ਜਿਹੜੀ ਸੰਗਤ ਨੇ ਵੈਕਸੀਨ ਲਵਾਈ ਹੈ ਪਰ ਅਜੇ ਉਹਨਾਂ ਕੋਲ ਪਾਸ ਨਹੀ ਹੈ ਉਹ ਆਫਿਸ ਤੋ ਪਿੰ੍ਰਟ ਕਰਵਾ ਸਕਦਾ ਹੈ ਜਿਸ ਲਈ ਤੁਹਾਡੇ ਕੋਲ ਲਾਈਸਿੰਸ, ਪਾਸਪੋਰਟ ਅਤੇ ਂ੍ਹੀ ਂੁਮਬੲਰ ਹੋਣਾ ਲਾਜਮੀ ਹੈ । ਵੈਕਸੀਨ ਕਾਰਡ ਵੀ ਲੈ ਕੇ ਆ ਸਕਦੇ ਹੋ । ਬਿਨਾਂ ਵੈਕਸੀਨ ਖੁੱਲੇ ਦਰਸ਼ਨਾਂ ਲਈ ਆ ਸਕਦੇ ਹਨ । ਗੁਰੂ ਘਰਾਂ ਦੇ ਦਰਵਾਜੇ ਆਉਣ ਵਾਲੇ ਹਫਤੇ ਚ ਸ਼ੁੱਕਰਵਾਰ 3 ਦਸੰਬਰ 2021 ਤੋ ਸੰਗਤ ਲਈ ਅੰਮ੍ਰਿਤ ਵੇਲੇ ਤੋ ਖੁੱਲ ਜਾਣਗੇ ।

ADVERTISEMENT
NZ Punjabi News Matrimonials