ਆਕਲੈਂਡ (ਹਰਪ੍ਰੀਤ ਸਿੰਘ) - ਸਕਾਈ ਸਿਟੀ ਆਕਲੈਂਡ, ਆਕਲੈਂਡ ਅਨਲਿਮਟਿਡ, ਦ ਆਕਲੈਂਡ ਕਾਉਂਸਲ ਤੇ ਪੁਲਿਸ ਨੇ ਸਾਂਝੇ ਤੌਰ 'ਤੇ ਕਈ ਮਹੀਨਿਆਂ ਦੇ ਸੋਚ-ਵਿਚਾਰ ਤੋਂ ਬਾਅਦ ਸਕਾਈ ਸਿਟੀ ਵਿਖੇ ਦਿਖਾਇਆ ਜਾਣ ਵਾਲਾ ਸਲਾਨਾ ਫਾਇਰ ਵਰਕਸ ਇਵੈਂਟ ਰੱਦ ਕਰਨ ਦਾ ਫੈਸਲਾ ਲਿਆ ਹੈ।
ਅਜਿਹਾ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸਰਕਾਰ ਵਲੋਂ ਲਾਗੂ ਕੀਤੇ ਜਾਣ ਵਾਲੇ ਟ੍ਰੈਫਿਕ ਲਾਈਟ ਸਿਸਟਮ ਵਿੱਚ ਅਜਿਹੀ ਇਵੈਂਟ ਕਰਵਾਉਣਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੋਏਗੀ।
ਨਵੇਂ ਸਾਲ ਮੌਕੇ ਆਕਲੈਂਡ ਵਿੱਚ ਰੈੱਡ ਲਾਈਟ ਸਿਸਟਮ ਅਮਲ ਵਿੱਚ ਹੋਏਗਾ ਤੇ ਇਸ ਇਵੈਂਟ ਨੂੰ ਕਰਵਾਉਣ ਲਈ ਲਈ ਓਰੈਂਜ ਜਾਂ ਗਰੀਨ ਸਿਸਟਮ ਜਰੂਰੀ ਹੈ।
ਇਸ ਇਵੈਂਟ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਆਉਣ ਵਾਲੇ ਸੈਲਾਨੀਆਂ ਦੇ ਇੱਥੇ ਆਉਣ ਦੀ ਸੰਭਾਵਨਾ ਵੀ ਘੱਟ ਜਾਏਗੀ।