ਆਕਲੈਂਡ (ਹਰਪ੍ਰੀਤ ਸਿੰਘ) - ਦੂਜੇ ਟੈਸਟ ਵਿੱਚ ਖੇਡਦਿਆਂ ਨਿਊਜੀਲੈਂਡ ਦੀ ਟੀਮ ਨੂੰ ਇਸ ਮੈਚ ਨੂੰ ਜਿੱਤਣ ਲਈ 540 ਸਕੋਰਾਂ ਦੇ ਵਿਸ਼ਾਲ ਟੀਚੇ ਦੀ ਜਰੂਰਤ ਹੈ। 2 ਦਿਨਾਂ ਦੀ ਪੂਰੀ ਖੇਡ ਅਜੇ ਬਾਕੀ ਤੇ ਨਿਊਜੀਲੈਂਡ ਦੇ 5 ਖਿਡਾਰੀ 140 ਸਕੋਰ ਬਣਾ ਕੇ ਵਾਪਿਸ ਪਵੀਲੀਅਨ ਜਾ ਚੁੱਕੇ ਹਨ। ਬਾਕੀ ਦੇ ਖੇਡਣ ਆਉਣ ਵਾਲੇ ਜਿਆਦਾ ਖਿਡਾਰੀ ਬੱਲੇਬਾਜੀ ਨਾਲੋਂ ਗੇਂਦਬਾਜੀ ਦਾ ਜਿਆਦਾ ਅਨੁਭਵ ਰੱਖਦੇ ਹਨ ਤੇ ਦੂਜੇ ਪਾਸੇ ਭਾਰਤੀ ਗੇਂਦਬਾਜ ਵੀ ਪੂਰੀ ਫੋਰਮ ਵਿੱਚ ਹਨ ਤੇ ਇਸ ਵੇਲੇ ਹਲਾਤਾਂ ਨੂੰ ਦੇਖਦਿਆਂ ਤੇ ਸਮਝਦਿਆਂ ਔਖਾ ਹੀ ਲੱਗਦਾ ਹੈ ਕਿ ਨਿਊਜੀਲੈਂਡ ਦੀ ਟੀਮ ਅੱਜ ਦੇ ਦਿਨ ਦੇ ਖੇਡ ਦਾ ਭਾਰ ਵੀ ਸਾਂਭ ਸਕੇਗੀ ਜਾਂ ਨਹੀਂ।