ਆਕਲੈਂਡ (ਹਰਪ੍ਰੀਤ ਸਿੰਘ) - ਭੲਟਟੲਰ.ਚੋਮ, ਜੋ ਕਿ ਅਮਰੀਕਾ ਦੀ ਮਸ਼ਹੂਰ ਮੋਰਗੇਜ਼ ਲੈਂਡਿਗ ਕੰਪਨੀ ਹੈ। ਇਸ ਕੰਪਨੀ ਦਾ ਸੀਈਓ ਭਾਰਤੀ ਮੂਲ ਦਾ ਵਿਸ਼ਾਲ ਗਰਗ ਹੈ ਤੇ ਇਸ ਵੇਲੇ ਸੁਰਖੀਆਂ ਦਾ ਕਾਰਨ ਬਣਿਆ ਹੋਇਆ ਹੈ। ਦਰਅਸਲ ਉਸਨੇ ਕ੍ਰਿਸਮਿਸ ਤੋਂ ਏਨ ਮੌਕੇ ਤੋਂ ਪਹਿਲਾਂ ਇੱਕ ਅਚਨਚੇਤ ਜ਼ੂਮ ਮੀਟਿੰਗ ਕਰਕੇ 900 ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ।
ਕਰਮਚਾਰੀਆਂ ਨੂੰ ਕੰਮ ਤੋਂ ਕੱਢਣ ਦਾ ਇਹ ਤਰੀਕਾ ਇਨ੍ਹਾਂ ਅਣਪ੍ਰੋਫੈਸ਼ਨਲ ਸੀ ਕਿ ਗਰਗ ਨੂੰ ਕਾਫੀ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਗਰਗ ਨੇ ਜ਼ੂਮ ਕਾਲ ਕਰਕੇ ਕਰਮਚਾਰੀਆਂ ਨੂੰ ਸਿੱਧੇ ਤੇ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਜੇ ਤੇਸੀਂ ਇਸ ਜ਼ੂਮ ਕਾਲ ਦਾ ਹਿੱਸਾ ਹੋ ਤਾਂ ਇਹ ਸਮਝੋ ਕਿ ਤੁਹਾਡੀ ਕੰਮ ਤੋਂ ਛੁੱਟੀ ਕੀਤੀ ਜਾ ਰਹੀ ਹੈ।
ਇਸ ਖਬਰ ਤੋਂ ਬਾਅਦ ਗਰਗ ਨੂੰ ਕਈਆਂ ਨੇ ਮੰਦੀ ਸ਼ਬਦਾਵਲੀ ਵੀ ਬੋਲੀ, ਪਰ ਗਰਗ ਨੇ ਆਪਣੇ ਫੈਸਲੇ ਨੂੰ ਪੱਕਾ ਦੱਸਿਆ ਤੇ ਇਸ ਵਿੱਚ ਕੋਈ ਬਦਲ ਨਹੀਂ ਕੀਤਾ।