ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਦੇ ਮਸ਼ਹੂਰ ਸ਼ੈਫ ਸੈਸ਼ੀ ਨਮੂਰਾ ਵਲੋਂ ਬਣਾਇਆ ਗਿਆ ਐਵਕਾਡੋ ਮਿਲਕ ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਧੁੰਮਾ ਪਾ ਰਿਹਾ ਹੈ ਤੇ ਇੱਕਲੇ ਅਮਰੀਕਾ ਵਿੱਚ ਹੀ ਇਹ 100 ਤੋਂ ਵਧੇਰੇ ਸਟੋਰਾਂ 'ਤੁ ਵਿਕ ਰਿਹਾ ਹੈ। ਬੀਤੇ ਰਾਤ ਇੰਗਲੈਂਡ ਵਿੱਚ ਹੋਏ ਇੱਕ ਵਿਸ਼ਵ ਪੱਧਰੀ ਸਮਾਗਮ ਵਿੱਚ ਇਸ ਡਰਿੰਕ ਨੂੰ ਹੈਲਦੀ ਡ੍ਰਿੰਕ ਦੀ ਸ਼੍ਰੇਣੀ ਵਿੱਚ ਗਲੋਬਲ ਅਵਾਰਡ ਮਿਲਿਆ ਹੈ, ਜੋ ਕਿ ਨਿਊਜੀਲੈਂਡ ਵਾਸੀਆਂ ਲਈ ਸੱਚਮੁੱਚ ਮਾਣ ਵਾਲੀ ਗੱਲ ਹੈ। ਦੱਸਦੀਏ ਕਿ ਇਹ ਮਿਲਕ ਪੂਰੀ ਤਰ੍ਹਾਂ ਐਵਕਾਡੋ ਤੇ ਓਟ ਮਿਲਕ ਤੋਂ ਬਣਿਆ ਹੈ।
ਸੈਸ਼ੀ ਦਾ ਕਹਿਣਾ ਹੈ ਕਿ ਨਜਦੀਕੀ ਭਵਿੱਖ ਵਿੱਚ ਉਸਦੇ ਉਤਪਾਦ ਦੀ ਵਿਕਰੀ $1 ਮਿਲੀਅਨ ਤੱਕ ਪੁੱਜਣ ਦੀ ਆਸ ਹੈ। ਜੋ ਕਿ ਇਸ ਉਤਪਾਦ ਲਈ ਇੱਕ ਮੀਲ ਪੱਥਰ ਸਾਬਿਤ ਹੋਏਗੀ, ਇਨ੍ਹਾਂ ਹੀ ਨਹੀਂ ਉਹ ਜਲਦ ਹੀ ਐਵਕਾਡੋ ਆਈਸਕ੍ਰੀਮ ਤੇ ਐਵਕਾਡੋ ਯੋਗਰਟ ਬਨਾਉਣ ਦਾ ਵੀ ਵਿਚਾਰ ਕਰ ਰਹੇ ਹਨ।