ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਨੂੰ ਜਾਣ ਵਾਲੇ ਰਾਹ 'ਤੇ ਪੁਲਿਸ ਵਲੋਂ 2 ਚੈੱਕਪੋਸਟ ਸਥਾਪਿਤ ਕੀਤੇ ਜਾਣਗੇ, ਅਜਿਹਾ ਇਸ ਲਈ ਤਾਂ ਜੋ ਕਾਰ ਚਾਲਕਾਂ ਦੇ ਕੋਰੋਨਾ ਚੈੱਕ ਤੇ ਵੈਕਸੀਨ ਪਾਸ ਚੈੱਕ ਕੀਤੇ ਜਾ ਸਕਣ। ਇਹ ਚੈੱਕਪੋਸਟ 15 ਦਸੰਬਰ ਤੋਂ ਆਕਲੈਂਡ ਦੇ ਬਾਰਡਰ ਖੁੱਲਣ ਨਾਲ ਹੀ ਸ਼ੁਰੂ ਹੋ ਜਾਣਗੀਆਂ।
ਡਿਸਟ੍ਰੀਕਟ ਕਮਾਂਡਰ ਸੁਪਰੀਟੈਂਡੇਂਟ ਟੋਨੀ ਹਿੱਲ ਨੇ ਦੱਸਿਆ ਕਿ ਚੈੱਕਪੋਸਟ 'ਤੇ ਲਗਭਗ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਹੋਏਗੀ ਤੇ ਲੋੜੀਂਦੇ ਕਾਗਜਾਤਾਂ ਬਾਰੇ ਪੁੱਛਿਆ ਜਾਏਗਾ।
ਇੱਕ ਚੈੱਕਪੋਸਟ ਹਾਈਵੇਅ 1 'ਤੇ ਯੂਰੀਟੀਟੀ ਨਜਦੀਕ ਤੇ ਦੂਜਾ ਸਟੇਟ ਹਾਈਵੇਅ 12 ਨਜਦੀਕ ਮੌਂਗਾਟੋਰਾਟੂ ਸਥਾਪਿਤ ਕੀਤੀ ਜਾਏਗੀ। ਇਸ ਲਈ 74 ਕਰਮਚਾਰੀ ਸ਼ਿਫਟਾਂ ਵਿੱਚ ਕੰਮ ਕਰਨਗੇ।