ਆਕਲੈਂਡ (ਹਰਪ੍ਰੀਤ ਸਿੰਘ) - 2021 ਵਿੱਚ ਨਿਊਜੀਲ਼ੈਂਡ ਵਾਸੀਆਂ ਨੇ ਸਭ ਤੋਂ ਵੱਧ ਕੀ ਸਰਚ ਕੀਤਾ ਇਸ 'ਤੇ ਗੂਗਲ ਨੇ ਵਿਸਥਾਰ ਵਿੱਚ ਜਾਣਕਾਰੀ ਜਾਰੀ ਕੀਤੀ ਹੈ, ਸਭ ਤੋਂ ਜਿਆਦਾ ਜਿਸ ਵਿਸ਼ੇ 'ਤੇ ਸਰਚ ਹੋਈ ਉਸ ਵਿੱਚ ਕੋਵਿਡ-19 ਸ਼ਾਮਿਲ ਸੀ, ਨਿਊਜੀਲੈਂਡ ਵਾਸੀਆਂ ਨੇ ਰੋਜਾਨਾ ਦੇ ਕੇਸਾਂ, ਲੋਕੇਸ਼ਨ ਆਫ ਇਨਟਰਸਟ, ਬਾਰਡਰ ਨਿਯਮ, ਵੈਕਸੀਨ ਸਬੰਧੀ ਜਾਣਕਾਰੀ ਸਰਚ ਕੀਤੀ।
ਦੂਜੇ ਨੰਬਰ 'ਤੇ ਐਨ ਬੀ ਏ ਦੀ ਖੇਡ ਰਹੀ ਤੇ ਖਿਡਾਰੀਆਂ ਸਬੰਧੀ ਸਰਚ ਨੇ ਵੀ ਦੂਜਾ ਸਥਾਨ ਹਾਸਿਲ ਕੀਤਾ।
ਤੀਜੇ ਨੰਬਰ 'ਤੇ ਭਾਰਤ ਤੇ ਆਸਟ੍ਰੇਲੀਆ ਤੇ ਐਨਬੀਅੇਲ ਸਬੰਧੀ ਸਰਚ ਨਿਊਜੀਲੈਂਡ ਵਾਸੀਆਂ ਵਲੋਂ ਕਾਫੀ ਜਿਆਦਾ ਕੀਤੀ ਗਈ।
ਨੈਸ਼ਨਲ ਦੀ ਜੂਡਿਥ ਕੌਲਿਨਜ਼ ਤੇ ਨਿਕੋਲਾ ਵਿਲੀਜ਼ ਬਾਰੇ ਵੀ ਲੋਕਾਂ ਨੇ ਕਾਫੀ ਸਰਚ ਕੀਤੀ ਹੈ।
ਅਦਾਕਾਰ ਐਲਕ ਬਾਲਡਵੀਨ ਤੇ ਕ੍ਰਿਸਟੋਫਰ ਰੀਵ ਸਬੰਧੀ ਸਰਚ ਵੀ ਬਹੁਤੇ ਨਿਊਜੀਲੈਂਡ ਵਾਸੀਆਂ ਵਲੋਂ ਕੀਤੀ ਗਈ ਹੈ।
ਖਾਣ-ਪੀਣ ਦੇ ਮਾਮਲੇ ਵਿੱਚ ਨਿਊਜੀਲੈਂਡ ਵਾਸੀਆਂ ਨੇ ਐਪਲ ਕਰੰਬਲ, ਕੈਰਟ ਕੇਕ, ਸਕੋਨਜ਼, ਗੁਆਕੇਮੋਲ, ਪੰਪਕੀਨ ਸੂਪ ਤੇ ਪੀਜ਼ਾ ਡਫ ਬਾਰੇ ਜਾਣਕਾਰੀ ਹਾਸਿਲ ਕੀਤੀ।