ਆਕਲੈਂਡ (ਹਰਪ੍ਰੀਤ ਸਿੰਘ) - ਟੋਯੋਟਾ ਵਲੋਂ ਆਪਣੀ ਇਲੈਕਟ੍ਰਿਕ ਗੱਡੀ ਦਾ ਮਾਡਲ ਅਗਲੇ ਸਾਲ ਲਾਂਚ ਕੀਤਾ ਜਾ ਰਿਹਾ ਹੈ, ਪਰ ਲੈਕਸਸ ਨੇ ਆਪਣੀ ਪੈਰੇਂਟ ਕੰਪਨੀ ਨੂੰ ਪਛਾੜਦਿਆਂ ਯੂ ਐਕਸ 300 ਈ ਸਮਾਲ ਐਸਯੂਵੀ ਇਲੈਕਟ੍ਰਿਕ ਗੱਡੀ ਨਿਊਜੀਲੈਂਡ ਵਿੱਚ ਲਾਂਚ ਕਰ ਦਿੱਤੀ ਹੈ।
$8625 ਦੀ ਰੀਬੈਟ ਤੋਂ ਬਾਅਦ ਇਹ ਗੱਡੀ $79,990 ਦੀ ਪਏਗੀ। ਇਹ ਗੱਡੀ ਦੇ ਦੋ ਮਾਡਲ ਲਾਂਚ ਹੋਏ ਹਨ ਤੇ ਦੂਜਾ ਮਾਡਲ ਕਾਰਪੋਰੇਟ ਤੇ ਸਰਕਾਰੀ ਮਹਿਕਮਿਆਂ ਲਈ ਲੀਜ਼ ਸਿਸਟਮ 'ਤੇ ਦਿੱੱਤਾ ਜਾਏਗਾ। ਗੱਡੀ ਦੇ ਫੀਚਰ ਪੂਰੀ ਤਰ੍ਹਾਂ ਲਗਜਰੀ ਹਨ।