ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਜਾਰੀ ਹੋਏ ਗਲੋਬਲ ਪ੍ਰਾਈਸ ਇੰਡੈਕਸ ਮੁਤਾਬਕ ਨਿਊਜੀਲੈਂਡ ਘਰਾਂ ਦੇ ਮੁੱਲਾਂ ਦੇ ਵਾਧੇ ਦੇ ਮਾਮਲੇ ਵਿੱਚ ਦੁਨੀਆਂ ਦਾ ਤੀਜੇ ਨੰਬਰ ਦਾ ਦੇਸ਼ ਬਣ ਗਿਆ ਹੈ।
ਇਹ ਆਂਕੜੇ ਦੱਸਦੇ ਹਨ ਕਿ ਬੀਤੇ ਸਾਲ ਘਰਾਂ ਦੇ ਮੁੱਲਾਂ ਵਿੱਚ 32% ਦਾ ਵਾਧਾ ਦਰਜ ਹੋਇਆ ਹੈ।
ਘਰਾਂ ਦੇ ਮੁੱਲਾਂ ਵਿੱਚ ਉਸ ਵੇਲੇ ਜਿਆਦਾ ਵਾਧਾ ਹੋਣਾ ਸ਼ੁਰੂ ਹੋਇਆ, ਜਦੋਂ ਰਿਜਰਵ ਬੈਂਕ ਨੇ ਆਫਿਸ਼ਲ ਕੇਸ਼ ਰੇਟ 0.25% ਕਰ ਦਿੱਤੀ ਅਤੇ ਲੋਨ-ਟੁ-ਵੇਲਿਊ ਰੇਸ਼ੋ ਨੂੰ ਖਤਮ ਕਰ ਦਿੱਤਾ।
ਨਿਊਜੀਲੈਂਡ ਤੋਂ ਇਲਾਵਾ ਕੈਨੇਡਾ, ਅਮਰੀਕਾ ਤੇ ਯੂਕੇ ਵਿੱਚ ਘਰਾਂ ਦੇ ਮੁੱਲਾਂ ਵਿੱਚ ਇਹ ਵਾਧਾ ਸਭ ਤੋਂ ਜਿਆਦਾ ਦਰਜ ਕੀਤਾ ਜਾ ਰਿਹਾ ਹੈ।