ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਵਿਅਕਤੀ ਵਲੋਂ ਇੱਕੋ ਹੀ ਦਿਨ ਵਿੱਚ 10 ਵੈਕਸੀਨ ਲਗਵਾਏ ਜਾਣ ਬਾਰੇ ਮੰਨਿਆ ਗਿਆ ਹੈ ਤੇ ਇਸ ਵਿਅਕਤੀ ਨੂੰ ਪੈਸੇ ਦੇ ਕੇ ਆਪਣੇ ਨਾਮ 'ਤੇ ਕਈ ਲੋਕਾਂ ਵਲੋਂ ਵੈਕਸੀਨ ਲਗਵਾਉਣ ਲਈ ਕਿਹਾ ਗਿਆ ਸੀ।
ਵਿਅਕਤੀ ਕਿੱਥੋਂ ਦਾ ਹੈ ਜਾਂ ਉਸਦਾ ਕੀ ਨਾਮ ਹੈ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।
ਮਨਿਸਟਰੀ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਵੈਕਸੀਨ ਦੀ ਇੱਕ ਖਾਸ ਡੋਜ਼ ਹੀ ਕਿਸੇ ਵੀ ਵਿਅਕਤੀ ਲਈ ਮਿਥੀ ਗਈ ਹੈ ਤੇ ਅਜਿਹੇ ਵਿੱਚ ਲੋੜ ਤੋਂ ਵੱਧ ਵੈਕਸੀਨ ਲਗਵਾਏ ਜਾਣਾ ਵਿਅਕਤੀ ਦੀ ਸਿਹਤ ਸਬੰਧੀ ਗੰਭੀਰ ਮਸਲਾ ਹੋ ਸਕਦਾ ਹੈ।