ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਿਹਤ ਮੰਤਰਾਲੇ ਵਲੋਂ ਨਿਊਜੀਲੈਂਡ ਵਿੱਚ 63 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਬੀਤੇ 7 ਹਫਤਿਆਂ ਵਿੱਚ ਇਹ ਸਭ ਤੋਂ ਘੱਟ ਸਾਹਮਣੇ ਆਏ ਕੇਸ ਹਨ।
ਇਨ੍ਹਾਂ ਵਿੱਚੋਂ 53 ਕੇਸ ਆਕਲੈਂਢ ਵਿੱਚ, 3 ਕੇਸ ਵਾਇਕਾਟੋ ਵਿੱਚ, 2 ਨਾਰਥਲੈਂਡ ਵਿੱਚ, 2 ਕੈਂਟਰਬਰੀ ਵਿੱਚ, 1 ਬੇਅ ਆਫ ਪਲੈਂਟੀ ਵਿੱਚ, 1 ਟਾਰਾਨਾਕੀ ਵਿੱਚ ਸਾਹਮਣੇ ਆਏ ਹਨ।
ਅੱਜ ਦੇ ਇਹ 63 ਕੇਸ 20 ਅਕਤੂਬਰ ਤੋਂ ਬਾਅਦ ਪਹਿਲੀ ਵਾਰ ਇਨੀਂ ਘੱਟ ਗਿਣਤੀ ਵਿੱਚ ਸਾਹਮਣੇ ਆਏ ਹਨ, ਪਰ ਘਟੇ ਕੇਸਾਂ ਦੇ ਬਾਵਜੂਦ ਮਨਿਸਟਰੀ ਵਲੋਂ ਕੋਰੋਨਾ ਦੇ ਲੱਛਣ ਹੋਣ 'ਤੇ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ, ਭਾਂਵੇ ਟੀਕਾਕਰਨ ਹੋਇਆ ਵੀ ਹੋਏ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕੋਰੋਨਾ ਦੇ ਨਵੇਂ ਵੇਰੀਂਅਟ ਸਬੰਧੀ ਕਿਹਾ ਹੈ ਕਿ ਅਸੀਂ ਇਹ ਜਾਣਦਾ ਹੈ ਕਿ ਓਮੀਕਰੋਨ ਨੂੰ ਨਿਊਜੀਲੈਂਡ ਵਿੱਚ ਦਾਖਿਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ, ਪਰ ਇਹ ਦੱਸਣਾ ਵੀ ਜਰੂਰੀ ਹੈ ਕਿ ਹੁਣ ਲੌਕਡਾਊਨ ਨਹੀਂ ਲਾਏ ਜਾਣਗੇ।