ਵੈਲਿੰਗਟਨ - ਬੀਤੇ ਕੱਲ੍ਹ ਦੁਪਹਿਰ ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਿਕ ਕਲੱਬ ਵੱਲੋਂ ਤੀਸਰਾ ਸਲਾਨਾ ਗੌਲਫ਼ ਰੇਂਜ ਟੂਰਨਾਮੈਂਟ ਸਿਲਵਰਸਟਰੀਮ ਗੌਲਫ ਕਲੱਬ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕਰੀਬ 25 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪਰਦਰਸ਼ਨ ਕੀਤਾ। ਟੂਰਨਾਮੈਂਟ ਵਿੱਚ ਬਰਿੰਦਰ ਸਿੰਘ (243M) ਪਹਿਲਾ ਸਥਾਨ, ਪਰਮਰਾਜ ਸਿੰਘ (241M) ਦੂਜਾ ਸਥਾਨ ਅਤੇ ਰਵਿੰਦਰਪ੍ਰਤਾਪ ਸਿੰਘ (212M) ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਅੱਪਰ ਹੱਟ ਤੋਂ ਮਾਣਯੋਗ ਮੇਅਰ ਵੇਅਨ ਗੱਪੀ ਨੇ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਕਲੱਬ ਗਤੀਵਿਧੀਆਂ ਨੂੰ ਸਲਾਹਿਆ। ਅੰਤ ‘ਚ ਕਲੱਬ ਪ੍ਰਬੰਧਕ ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਅਤੇ ਦਲੇਰ ਸਿੰਘ ਵੱਲੋਂ ਸਮੂਹ ਖਿਡਾਰੀਆਂ, ਸਪੌਂਸਰ ਰਤਨ ਪ੍ਰਕਾਸ਼ ਅਤੇ ਮਾਣਯੋਗ ਮੇਅਰ ਦੀ ਹਾਜ਼ਰੀ ਅਤੇ ਸਮਰਥਨ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਬਾਰੇ ਵਚਨਬੱਧਤਾ ਪ੍ਰਗਟਾਈ।
Wellington Punjabi Sports and Cultural Club organised its 3rd Annual Golf Range Tournament
Wellington, 12 Dec 2021 - This afternoon, Wellington Punjabi Sports and Cultural Club organise its 3rd annual golf tournament at Silverstream Golf Club. In today’s tournament about 25 players took part and performed brilliantly with full sports spirit.
Brindar Singh (243M) won first place, Parmaraj Singh (241M) second place and Ravinder Pratap Singh (212M) third place in the tournament. The winners were awarded with medals by the Honorable Mayor Wayne Gappi from Upper Hutt.
At last, the club members Gurpreet Dhillon , Harwinder Gill and Daler Bal specially thanked all the participants, sponsor Rattan Prakash and the honourable mayor for their precious presence and continued support.
To participate in future activities feel free to contact wpscc 0210657640, 0211360364, 0272443336.