ਆਕਲੈਂਡ (ਹਰਪ੍ਰੀਤ ਸਿੰਘ): ਮਨਿਸਟਰੀ ਆਫ ਹੈਲਥ ਵਲੋਂ ਕੋਰੋਨਾ ਵਾਇਰਸ ਸਬੰਧੀ ਤਾਜਾ ਜਾਣਕਾਰੀ ਜਾਰੀ ਕੀਤੀ ਗਈ ਹੈ ਅਤੇ ਇਸ ਤਾਜਾ ਹਾਸਿਲ ਹੋਈ ਜਾਣਕਾਰੀ ਅਨੁਸਾਰ ਯੂਨਾਇਟਡ ਸਟੇਟਸ ਡੀਜੀਜਸ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ 3 ਨਿਊਜੀਲੈਂਡ ਵਾਸੀਆਂ ਦੇ 11 ਫਰਵਰੀ ਤੋਂ 21 ਫਰਵਰੀ ਤੱਕ ਗ੍ਰੈਂਡ ਪ੍ਰਿੰਸਜ ਕਰੂਜਸ਼ਿਪ ਹੋਣ ਦੀ ਗੱਲ ਆਖੀ ਹੈ ਤੇ ਇਸੇ ਦੌਰਾਨ ਕੋਰੋਨਾ ਵਾਇਰਸ ਤੋਂ ਗ੍ਰਸਤ ਵਿਅਕਤੀ ਵੀ ਇਸੇ ਸ਼ਿੱਪ ਵਿੱਚ ਸਫਰ ਕਰ ਰਿਹਾ ਸੀ। ਜਿਸ ਕਰਕੇ ੁਇਨ੍ਹਾਂ ਤਿੰਨਾਂ ਦੇ ਟੈਸਟ ਕੀਤੇ ਜਾਣ ਦੀ ਗੱਲ ਆਖੀ ਗਈ ਹੈ। ਕੁੱਲ 8 ਯਾਤਰੀ ਇਸ ਸ਼ਿੱਪ 'ਤੇ ਮੌਜੂਦ ਸਨ ਜਿਨ੍ਹਾਂ ਵਿੱਚੋਂ ਜਿਆਦਾਤਰ ਨਿਊਜੀਲੈਂਡ ਵਾਪਿਸ ਆ ਚੁੱਕੇ ਹਨ।