ਆਕਲੈਂਡ (ਹਰਪ੍ਰੀਤ ਸਿੰਘ) - ਅਜੇ ਵੀ ਬਾਹਰੀ ਦੇਸ਼ਾਂ ਵਿੱਚੋਂ ਵਾਪਿਸ ਆਪਣੇ ਦੇਸ਼ ਪਰਤੇ ਹਜਾਰਾਂ ਨਿਊਜੀਲੈਂਡ ਇਸ ਕਾਰਨ ਵੈਕਸੀਨ ਪਾਸ ਹਾਸਿਲ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦਾ ਨਾਮ ਰਜਿਸਟਰ ਨਹੀਂ ਕੀਤਾ ਗਿਆ ਹੈ ਤੇ ਨਤੀਜੇ ਵਜੋਂ ਉਨ੍ਹਾਂ ਨੂੰ ਟ੍ਰੈਫਿਕ ਲਾਈਟ ਸਿਸਟਮ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਨਿਸਟਰੀ ਨੇ ਟ੍ਰੈਫਿਕ ਲਾਈਟ ਸਿਸਟਮ ਲਾਗੂ ਕਰਨ ਵੇਲੇ ਇਨ੍ਹਾਂ ਲੋਕਾਂ ਨੂੰ ਆਰਜੀ ਛੋਟ ਦਿੱਤੀ ਸੀ, ਪਰ ਕੱਲ ਇਹ ਛੋਟ ਖਤਮ ਹੋ ਗਈ ਹੈ ਤੇ ਜਿਨ੍ਹਾਂ ਕਾਰੋਬਾਰਾਂ 'ਤੇ ਵੈਕਸੀਨ ਪਾਸ ਲਾਜਮੀ ਹੈ, ਉੱਥੇ ਇਨ੍ਹਾਂ ਲੋਕਾਂ ਦਾ ਜਾਣਾ ਸੰਭਵ ਨਹੀਂ ਰਿਹਾ। ਅਜਿਹੇ ਕਈ ਜੋੜਿਆਂ ਦੀਆਂ ਆਪ-ਬੀਤੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਇਸ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਸ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਸਬੰਧੀ ਜਲਦ ਹੀ ਕੋਈ ਚੰਗੀ ਖਬਰ ਸੁਣਾਏਗੀ।
ਮਨਿਸਟਰੀ ਦਾ ਤਾਂ ਕਹਿਣਾ ਹੈ ਕਿ ਉਨ੍ਹਾਂ ਵਲੋਂ ਅਜਿਹੇ 20,000 ਨਿਊਜੀਲੈਂਡ ਵਾਸੀਆਂ ਦੇ ਵੈਕਸੀਨ ਸਟੇਟਸ ਰਜਿਸਟਰ ਵਿੱਚ ਦਰਜ ਕਰਵਾਏ ਜਾਣ ਲਈ ਕਿਹਾ ਗਿਆ ਹੈ, ਪਰ ਇਸ ਕੰਮ ਨੂੰ ਕਾਫੀ ਦੇਰੀ ਲੱਗ ਰਹੀ ਹੈ।