ਆਕਲੈਂਡ (ਹਰਪ੍ਰੀਤ ਸਿੰਘ) - 3 ਮਹੀਨਿਆਂ ਦੇ ਲੰਬੇ ਸਮੇਂ ਤੋਂ ਬਾਅਦ ਕੱਲ ਆਕਲੈਂਡ ਦੇ ਬਾਰਡਰ ਖੁੱਲਣ ਜਾ ਰਹੇ ਹਨ ਤੇ ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀਆਂ ਨੇ ਆਕਲੈਂਡ ਤੋਂ ਬਾਹਰ ਜਾਣ ਲਈ ਟਿਕਟਾਂ ਬੁੱਕ ਕਰ ਲਈਆਂ ਹਨ।
ਏਅਰ ਨਿਊਜੀਲੈਂਡ ਦੇ ਆਂਕੜਿਆਂ ਅਨੁਸਾਰ 7500 ਆਕਲੈਂਡ ਵਾਸੀ ਕੱਲ ਆਕਲੈਂਡ ਤੋਂ ਬਾਹਰ ਜਾਣ ਲਈ ਟਿਕਟਾਂ ਬੁੱਕ ਕਰਵਾ ਚੁੱਕੇ ਹਨ, ਇਨ੍ਹਾਂ ਹੀ ਨਹੀਂ 4500 ਲੋਕਾਂ ਨੇ ਆਕਲੈਂਡ ਆਉਣ ਲਈ ਵੀ ਟਿਕਟਾਂ ਦੀ ਬੁਕਿੰਗ ਕੀਤੀ ਹੈ ਤੇ ਕੱਲ ਦੇ ਦਿਨ ਲਈ ਲਗਭਗ 21,000 ਬੁਕਿੰਗ ਹੋ ਚੁੱਕੀਆਂ ਹਨ।
ਸਭ ਤੋਂ ਜਿਆਦਾ ਗਿਣਤੀ ਵਿੱਚ ਆਕਲੈਂਡ ਵਾਸੀ ਕ੍ਰਮਵਾਰ ਵੈਲੰਿਗਟਨ, ਕ੍ਰਾਈਸਚਰਚ ਤੇ ਕੁਈਨਜ਼ਟਾਊਨ ਜਾ ਰਹੇ ਹਨ। ਦੱਸਦੀਏ ਕਿ ਹੁਣ ਟਰੈਵਲੰਿਗ ਲਈ ਵੈਕਸੀਨ ਪਾਸਪੋਰਟ ਲਾਜਮੀ ਹੋ ਗਿਆ ਹੈ, ਜੇ ਵੈਕਸੀਨ ਪਾਸ ਨਹੀਂ ਹੈ ਤਾਂ 72 ਘੰਟੇ ਤੱਕ ਪੁਰਾਣਾ ਕੋਰੋਨਾ ਟੈਸਟ ਵੀ ਦਿਖਾਇਆ ਜਾ ਸਕਦਾ ਹੈ।
ਕੱਲ ਤੋਂ ਰੈਪੀਡ ਐਂਟੀਜੇਨ ਟੈਸਟ ਨੂੰ ਵੀ ਮਾਨਤਾ ਮਿਲ ਜਾਏਗੀ। ਇਹ ਟੈਸਟ ਉਨ੍ਹਾਂ ਲਈ ਵਧੀਆ ਰਹੇਗਾ ਜੋ ਕੁਝ ਸਮਾਂ ਪਹਿਲਾਂ ਹੀ ਯਾਤਰਾ ਦੀ ਯੋਜਨਾ ਬਨਾਉਣ ਦੇ ਇੱਛੁਕ ਹੋਣ।