ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਤੋਂ ਨਿਊਜੀਲੈਂਡ ਪੁੱਜੀ ਇੱਕ ਉਡਾਣ ਦੇ ਕਈ ਕਰੂ ਮੈਂਬਰ ਕੋਰੋਨਾ ਦੇ ਓਮੀਕੋਰਨ ਵੇਰੀਂਅਟ ਕੇਸ ਦੇ ਨਜਦੀਕੀ ਸੰਪਰਕ ਦੱਸੇ ਜਾ ਰਹੇ ਹਨ।
ਹੈਲਥ ਮਨਿਸਟਰੀ ਅਨੁਸਾਰ ਇਹ ਕਰੂ ਮੈਂਬਰ ਸੋਮਵਾਰ ਨਿਊਜੀਲੈਂਡ ਪੁੱਜੇ ਸਨ ਤੇ ਇਸ ਵੇਲੇ ਮੈਨੇਜਡ ਆਈਸੋਲੇਸ਼ਨ ਵਿੱਚ ਹਨ। ਦੱਸਦੀਏ ਕਿ ਨਿਊਜੀਲੈਂਡ ਵਿੱਚ ਅਜੇ ਤੱਕ ਕੋਰੋਨਾ ਦਾ ਕਿਸੇ ਵੀ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ ਤੇ ਬਾਰਡਰ ਲੱਗੀਆਂ ਪਾਬੰਦੀਆਂ ਦਾ ਹੀ ਨਤੀਜਾ ਹੈ।