ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਐਮ ਆਈ ਕਿਊ ਵਿੱਚ ਨਿਊਜੀਲੈਂਡ ਦੇ ਪਹਿਲੇ ਓਮੀਕਰੋਨ ਕੇਸ ਦੀ ਪੁਸ਼ਟੀ ਸਿਹਤ ਮਹਿਕਮੇ ਨੇ ਕੀਤੀ ਸੀ ਤੇ ਅੱਜ 3 ਹੋਰ ਕੇਸਾਂ ਦੀ ਪੁਸ਼ਟੀ ਹੋਈ ਹੈ, ਜੋ ਓਮੀਕਰੋਨ ਵੇਰੀਂਅਟ ਨਾਲ ਸਬੰਧਤ ਹਨ। ਤਿੰਨੋਂ ਹੀ ਦੁਬਈ ਤੋਂ ਆਕਲੈਂਡ ਪੁੱਜੇ ਸਨ, ਜਿਨ੍ਹਾਂ ਨੂੰ ਰੋਟੋਰੂਆ ਦੀ ਐਮ ਆਈ ਕਿਊ ਵਿੱਚ ਭੇਜਿਆ ਗਿਆ ਸੀ। ਭਾਂਵੇ ਤਿੰਨੋਂ ਜਣੇ ਦੁਬਈ ਤੋਂ ਆਏ ਹਨ, ਪਰ ਇਹ ਓਮੀਕਰੋਨ ਗ੍ਰਸਤ ਬਿਮਾਰ ਵਿਅਕਤੀ ਇੱਕ -ਦੂਜੇ ਨਾਲ ਸਬੰਧਤ ਨਹੀਂ ਹਨ। ਇੱਕ ਯਾਤਰੀ ਦੁਬਈ ਤੋਂ ਲੰਡਨ ਪੁੱਜਾ ਸੀ, ਦੂਜਾ ਯਾਤਰੀ ਸਪੈਨ ਤੋਂ ਦੁਬਈ ਪੁੱਜਾ ਸੀ ਤੇ ਤੀਜਾ ਨਾਈਜੀਰੀਆ ਤੋਂ ਦੁਬਈ ਪੁੱਜਾ ਸੀ।
ਹੁਣ ਇਨ੍ਹਾਂ ਨੂੰ ਜੈਟ ਪਾਰਕ ਕੁਆਰਂਟੀਨ ਫਸੀਲਟੀ ਵਿੱਚ ਭੇਜਿਆ ਗਿਆ ਹੈ।