ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਮਹਿਲਾ ਸਪਰੀਂਟਰ ਜੋਅ ਹੋਬਸ ਵਲੋਂ 100 ਮੀਟਰ ਦੀ ਦੌੜ ਵਿੱਚ ਨਵਾਂ ਅਣਅਧਿਕਾਰਿਤ ਰਿਕਾਰਡ ਸਥਾਪਿਤ ਕੀਤਾ ਗਿਆ ਹੈ।
ਇਹ ਰਿਕਾਰਡ ਉਸਨੇ ਅੱਜ ਆਕਲੈਂਡ ਦੀ ਮਾਉਂਟ ਸਮਾਰਟ ਸਟੇਡੀਅਮ ਵਿੱਚ ਹੋਈ ਮੈਕੇਨਨ ਸ਼ੀਲਡ ਮੀਟ ਵਿੱਚ ਬਣਾਇਆ ਹੈ। ਉਸਨੇ ਇਹ ਰਿਕਾਰਡ 11.27 ਸੈਕਿੰਡ ਵਿੱਚ ਬਣਾਇਆ, ਪਹਿਲਾ ਰਿਕਾਰਡ 11.32 ਸੈਕਿੰਡ ਦਾ ਸੀ। ਸਾਲ ਦੇ ਅੰਤ ਵਿੱਚ ਲਾਈ ਜੋਅ ਨੇ ਇਸ ਦੌੜ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਦੱਸਦੀਏ ਕਿ ਜੋਅ ਨੂੰ ਇਸ ਵਾਰ ਵਧੀਆ ਕਾਰਗੁਜਾਰੀ ਨਾ ਕਰਨ ਕਰਕੇ ਟੋਕੀਓ ਓਲੰਪਿਕ ਵਿੱਚ ਨਹੀਂ ਲੈ ਜਾਇਆ ਗਿਆ ਸੀ। ਪਰ ਜੋਅ ਅੱਜ ਦੀ ਉਪਲਬਧੀ ਤੋਂ ਬਹੁਤ ਖੁਸ਼ ਹਨ।