ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਸਿਟੀ ਰੇਲ ਲੰਿਕ ਨੂਮ ਇੱਕ ਹੋਰ ਅਹਿਮ ਪੜਾਅ ਪੂਰਾ ਕਰਨ ਵਿੱਚ ਸਫਲਤਾ ਮਿਲ ਗਈ ਹੈ। ਮਾਊਂਟ ਈਡਨ ਤੋਂ ਸੀਬੀਡੀ ਤੱਕ ਦੀ ਖੁਦਾਈ ਦਾ ਕੰਮ ਸਿਰੇ ਚੜਾਅ ਦਿੱਤਾ ਗਿਆ ਹੈ।
ਇਸ ਮੌਕੇ ਹੋਰਾਂ ਅਹਿਮ ਅਧਿਕਾਰੀਆਂ ਸਮੇਤ ਮੇਅਰ ਫਿਲ ਗੌਫ ਨੇ ਵੀ ਹਾਜਰੀ ਭਰੀ।
ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਭਾਂਵੇ ਸਾਨੂੰ ਸਭ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਪਰ ਫਿਰ ਵੀ ਇਸ ਅਹਿਮ ਕੰਸਟਰਕਸ਼ਨ ਪ੍ਰੋਜੈਕਟ ਨੂੰ ਲਗਾਤਾਰ ਅੱਗੇ ਵਧਾਉਣ ਵਿੱਚ ਸਫਲ ਹੋਏ ਹਾਂ। ਆਕਲੈਂਡ ਜਿਹੇ ਅੰਤਰ-ਰਾਸ਼ਟਰੀ ਪੱਧਰ ਦੇ ਸ਼ਹਿਰ ਲਈ ਇਹ ਬਹੁਤ ਅਹਿਮ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ 'ਤੇ ਅਸੀਂ ਰੇਲ ਲੰਿਕ ਦੀ ਕੰਸਟਰਕਸ਼ਨ ਦੇ ਅਗਲੇ ਪੜਾਅ ਨੂੰ ਸ਼ੁਰੂ ਕਰਾਂਗੇ। ਦੱਸਦੀਏ ਕਿ ਜਿਸ ਖੁਦਾਈ ਦੀ ਮਸ਼ੀਨ ਨਾਲ ਇਸ ਕਾਰਜ ਨੂੰ ਸਿਰੇ ਚੜਾਇਆ ਜਾ ਰਿਹਾ ਹੈ, ਉਸ ਮਸ਼ੀਨ ਦਾ ਨਾਮ ਡੇਮ ਵਾਈਨਾ ਕੂਪਰ ਹੈ ਤੇ ਇਸ ਰੇਲ ਲੰਿਕ ਦੀ ਕੰਸਟਰਕਸ਼ਨ ਇਸ ਮਸ਼ੀਨ ਤੋਂ ਬਿਨ੍ਹਾਂ ਸੋਚਣਾ ਵੀ ਸੰਭਵ ਨਹੀਂ ਸੀ।