ਆਕਲੈਂਡ (ਹਰਪ੍ਰੀਤ ਸਿੰਘ) - ਪੂਕੀਕੂਹੀ ਦੇ ਨਿਊ ਵਰਲਡ ਸਟੋਰ ਵਲੋਂ ਕਰਮਚਾਰੀਆਂ ਦੇ ਹੱਕ ਵਿੱਚ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ। ਕ੍ਰਿਸਮਿਸ ਦੇ ਦਿਨਾਂ ਵਿੱਚ ਆਪਣੇ ਕਰਮਚਾਰੀਆਂ ਨੂੰ ਰਾਹਤ ਅਤੇ ਖੁਸ਼ੀਆਂ ਦਾ ਅਹਿਸਾਸ ਦੁਆਉਣ ਲਈ ਸਟੋਰ ਮਾਲਕ ਟਿੰਮ ਵਿਲਸਨ ਨੇ ਕ੍ਰਿਸਮਿਸ ਤੇ ਬਾਕਸਿੰਗ ਡੇਅ ਮੌਕੇ ਸਟੋਰ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਟਿੰਮ ਵਿਲਸਨ ਦਾ ਮੰਨਣਾ ਹੈ ਕਿ ਸਾਡੇ ਖੇਤਰ ਵਿੱਚ ਕਰਮਚਾਰੀਆਂ ਲਈ ਇਹ ਸਾਲ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ, ਕਰਮਚਾਰੀਆਂ ਨੂੰ ਕੰਮ ਦਾ ਕਾਫੀ ਜਿਆਦਾ ਬੋਝ ਸਹਿਣਾ ਪਿਆ ਹੈ ਤੇ ਇਸੇ ਲਈ ਕਰਮਚਾਰੀ ਸਾਲ ਦੇ ਅੰਤ ਵਿੱਚ ਥੋੜੀ ਰਾਹਤ ਮਹਿਸੂਸ ਕਰਨ, ਇਹ ਫੈਸਲਾ ਲਿਆ ਗਿਆ ਹੈ।