ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੌਰੇ 'ਤੇ ਨਿਊਜੀਲੈਂਡ ਦੀ ਟੀਮ ਵਲੋਂ ਖੇਡਦਿਆਂ ਅਜ਼ਾਜ਼ ਲਟੇਲ ਨੇ ਟੈਸਟ ਮੈਚ ਇੱਕ ਵਾਰੀ ਵਿੱਚ 10 ਦੀਆਂ 10 ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਸੀ ਤੇ ਹੁਣ ਤੱਕ ਇਹ ਰਿਕਾਰਡ ਕ੍ਰਿਕੇਟ ਇਤਿਹਾਸ ਵਿੱਚ ਪਟੇਲ ਤੋਂ ਇਲਾਵਾ 2 ਹੋਰ ਖਿਡਾਰੀ ਹੀ ਬਣਾ ਸਕੇ ਹਨ, ਪਰ ਇਸ ਸ਼ਾਨਦਾਰ ਕਾਰਗੁਜਾਰੀ ਦੇ ਬਾਵਜੂਦ ਪਟੇਲ ਨੂੰ ਆਉਂਦੇ ਬੰਗਲਾਦੇਸ਼ ਦੇ ਦੌਰੇ ਲਈ ਟੀਮ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਇਸ ਸਬੰਧੀ ਕੋਚ ਗੈਰੀ ਸਟੀਡ ਦਾ ਕਹਿਣਾ ਹੈ ਕਿ ਤੁਸੀਂ ਅਜ਼ਾਜ਼ ਪਟੇਲ ਸਬੰਧੀ ਬੁਰਾ ਤਾਂ ਮਹਿਸੂਸ ਕਰੋਗੇ, ਪਰ ਟੀਮ ਲਈ ਖਿਡਾਰੀ ਚੁਨਣ ਲੱਗਿਆਂ ਹਮੇਸ਼ਾ ਸਾਡੀ ਹਾਰਸਜ਼-ਫਾਰ-ਕੋਰਸਜ਼ ਪਾਲਸੀ ਹੀ ਰਹੀ ਹੈ ਤੇ ਬੰਗਲਾਦੇਸ਼ ਦੇ ਸਾਹਮਣੇ ਅਸੀਂ ਸਭ ਤੋਂ ਵਧੀਆ ਟੀਮ ਹੀ ਪੇਸ਼ ਕਰਾਂਗੇ।