ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉੱਤਰ ਤੋਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਕੋਈ ਵੀ ਡਰਾਈਵਰ ਦੇਖਣਾ ਸ਼ਾਇਦ ਪਸੰਦ ਨਹੀਂ ਕਰੇਗਾ। ਇਸ ਕ੍ਰਿਸਮਿਸ ਮੌਕੇ ਛੁੱਟੀਆਂ ਮਨਾ ਕੇ ਵਾਪਿਸ ਪਰਤ ਰਹੇ ਨਿਊਜੀਲੈਂਡ ਵਾਸੀ ਅਜਿਹੇ ਮੀਲਾਂ ਲੰਬੇ ਟ੍ਰੈਫਿਕ ਜਾਮ ਦੇਖਣ ਨੂੰ ਮਜਬੂਰ ਹੋ ਰਹੇ ਹਨ।
ਪੁਲਿਸ ਅਨੁਸਾਰ ਹੁਣ ਤੱਕ ਕ੍ਰਿਸਮਿਸ ਦੀਆਂ ਛੁੱਟੀਆਂ ਮੌਕੇ, 5 ੳਜਣਿਆਂ ਦੇ ਵਾਪਰੀਆਂ ਦੁਰਘਟਨਾਵਾਂ ਕਾਰਨ ਮਰਨ ਦੀ ਖਬਰ ਹੈ ਤੇ ਅਸੀਸਟੈਂਟ ਕਮਿਸ਼ਨਰ ਬਰੂਸ ਓ'ਬਰਾਇਨ ਨੇ ਅਜੇ ਵੀ ਵਾਪਿਸ ਪਰਤ ਰਹੇ ਨਿਊਜੀਲੈਂਡ ਵਾਸੀਆਂ ਨੂੰ ਗੱਡੀਆਂ ਸਾਵਧਾਨੀ ਨਾਲ ਚਲਾਉਣ ਦੀ ਬੇਨਤੀ ਕੀਤੀ ਹੈ।
ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਆਪਣੀਆਂ ਯਾਤਰਾ ਦੀਆਂ ਯੋਜਨਾਵਾਂ ਪਹਿਲਾਂ ਬਨਾਉਣ, ਰਫਤਾਰ ਨੂੰ ਕਾਬੂ ਵਿੱਚ ਰੱਖਣ, ਥਕਾਵਟ ਹੋਣ 'ਤੇ ਆਰਾਮ ਕਰਕੇ ਹੀ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ। ਦੱਸਦੀਏ ਕਿ ਅਧਿਕਾਰਿਤ ਰੂਪ ਵਿੱਚ ਕ੍ਰਿਸਮਿਸ/ ਹੋਲੀਡੇਅ ਸੀਜ਼ਨ ਦੀਆਂ ਛੁੱਟੀਆਂ 5 ਜਨਵਰੀ ਸਵੇਰੇ 6 ਵਜੇ ਤੱਕ ਚੱਲਣਗੀਆਂ।