ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੀ ਡੀ ਐਚ ਬੀ ਵਿੱਚ ਸਟਾਫ ਕਰਮਚਾਰੀਆਂ ਦਾ ਬੋਝ ਘਟਾਉਣ ਲਈ ਵਿਸ਼ੇਸ਼ ਤੌਰ 'ਤੇ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ, ਜਿਸ ਦੀ ਮੱਦਦ ਨਾਲ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਨਾਲ ਸੀਮਿਤ ਗਿਣਤੀ ਕਰਮਚਾਰੀਆਂ 'ਤੇ ਕੰਮ ਦਾ ਦਬਾਅ ਕਾਫੀ ਜਿਆਦਾ ਘਟਿਆ ਹੈ।
ਇਹ ਰੋਬੋਟ ਲੋਕਲ ਇੰਜੀਨਿਅਰਿੰਗ ਕੰਪਨੀ ਡਿਜਾਈਨ ਐਨਰਜੀ ਦੀ ਮੱਦਦ ਨਾਲ ਤਿਆਰ ਕੀਤਾ ਗਿਆ ਹੈ।
ਕੈਂਟਰਬਰੀ ਹੈਲਥ ਲੈਬੋਰਟਰੀ ਦੇ ਬੁਲਾਰੇ ਜਿੱਲ ਵੈਸਟਗਾਰਥ ਅਨੁਸਾਰ ਉਨ੍ਹਾਂ ਕੋਲ ਰੋਜਾਨਾ ਲਗਭਗ 2000 ਕੋਰੋਨਾ ਦੇ ਸੈਂਪਲ ਟੈਸਟ ਹੋਣ ਲਈ ਆਉਂਦੇ ਹਨ ਤੇ ਇਨ੍ਹੇ ਜਿਆਦਾ ਟੈਸਟ ਕਰਨਾ ਸੱਚਮੁੱਚ ਹੀ ਬਹੁਤ ਇੱਕ ਚੁਣੌਤੀ ਭਰਿਆ ਕੰਮ ਹੈ।
ਇਸ ਰੋਬੋਟ ਨੂੰ ਨਵੰਬਰ ਤੋਂ ਕੰਮ ਵਿੱਚ ਲਿਆਉਂਦਾ ਜਾ ਰਿਹਾ ਹੈ, ਰੋਬੋਟ ਦਾ ਕੰਮ ਸੈਂਪਲ ਨੂੰ ਖੋਲਣਾ ਅਤੇ ਬੰਦ ਕਰਨਾ ਹੁੰਦਾ ਹੈ ਤੇ ਰੋਬੋਟ ਵਲੋਂ ਇਸ ਕੰਮ ਨੂੰ ਕਾਫੀ ਮੁਹਾਰਤ ਨਾਲ ਸਿਰੇ ਚੜਾਇਆ ਜਾ ਰਿਹਾ ਹੈ।