Wednesday, 28 February 2024
29 December 2021 New Zealand

ਵਰਕਸੈਫ ਨੇ ਕ੍ਰਾਈਸਚਰਚ ਦੇ ਲੋਟਸ-ਹਰਟ ਰੈਸਟੋਰੈਂਟ ਨੂੰ ਠੋਕਿਆ $20,000 ਦਾ ਮੋਟਾ ਜੁਰਮਾਨਾ

ਵਰਕਸੈਫ ਨੇ ਕ੍ਰਾਈਸਚਰਚ ਦੇ ਲੋਟਸ-ਹਰਟ ਰੈਸਟੋਰੈਂਟ ਨੂੰ ਠੋਕਿਆ $20,000 ਦਾ ਮੋਟਾ ਜੁਰਮਾਨਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਰੈਸਟੋਰੈਂਟ 'ਲੋਟਸ-ਹਰਟ' ਨੂੰ ਕੋਰੋਨਾ 19 ਦੀਆਂ ਹਿਦਾਇਤਾਂ ਨਾ ਮੰਨਣ ਦੇ ਮੱਦੇਨਜਰ $20,000 ਦਾ ਜੁਰਮਾਨਾ ਕੀਤੇ ਜਾਣ ਦੀ ਖਬਰ ਹੈ।
ਦਰਅਸਲ ਰੈਸਟੋਰੈਂਟ ਨੇ ਕੋਰੋਨਾ ਸਬੰਧੀ ਹਿਦਾਇਤਾਂ ਨੂੰ ਲਿਖਤੀ ਰੂਪ ਵਿੱਚ ਰੈਸਟੋਰੈਂਟ ਵਿੱਚ ਗ੍ਰਾਹਕਾਂ ਲਈ ਦਿਖਾਇਆ ਨਹੀਂ ਹੋਇਆ ਸੀ, ਇਨ੍ਹਾਂ ਹੀ ਨਹੀਂ ਰੈਸਟੋਰੈਂਟ ਨੇ 'ਵੈਕਸੀਨ ਪਾਸ' ਚੈੱਕ ਕਰਨ ਲਈ ਕੋਈ ਸਿਸਟਮ ਵੀ ਨਹੀਂ ਲਾਇਆ ਹੋਇਆ ਸੀ।
ਵਰਕਸੈਫ ਦੇ ਜਨਰਲ ਇੰਸਪੈਕਟਰ ਸਾਈਮਨ ਹਮਫਾਇਰ ਅਨੁਸਾਰ ਵਰਕਸੈਫ ਇਸ ਸਬੰਧੀ ਸਤੰਬਰ ਤੋਂ ਹੀ ਧਿਆਨ ਰੱਖ ਰਿਹਾ ਸੀ। ਕਾਰੋਬਾਰੀ ਨੇ ਇਸ ਸਬੰਧੀ ਵਰਕਸੈਫ ਨਾਲ ਬਿਲਕੁਲ ਵੀ ਰਾਬਤਾ ਕਾਇਮ ਕੀਤਾ, ਪਰ ਇਸਦੇ ਬਾਵਜੂਦ ਵਰਕਸੈਫ ਸਬੂਤ ਹਾਸਿਲ ਕਰਨ ਵਿੱਚ ਸਫਲ ਰਿਹਾ।
ਸਾਈਮਨ ਅਨੁਸਾਰ ਕਿਉਂਕਿ ਰੈਸਟੋਰੈਂਟ ਡਾਈਨ-ਇਨ ਦੀਆਂ ਸੇਵਾਵਾਂ ਵੀ ਦੇ ਰਿਹਾ ਹੈ, ਇਸੇ ਲਈ ਇੱਕ ਹੋਰ ਇਨਫਰੀਂਜਮੈਂਟ ਨੋਟਿਸ ਵੀ ਜਾਰੀ ਹੋ ਸਕਦਾ ਹੈ, ਜੋ ਕਿ ਕਰਮਚਾਰੀਆਂ ਦੇ ਵੈਕਸੀਨ ਸਟੇਟਸ ਨੂੰ ਲੈ ਕੇ ਹੋ ਸਕਦਾ ਹੈ, ਕਿਉਂਕਿ ਅਜੇ ਤੱਕ ਸਾਰੇ ਕਰਮਚਾਰੀਆਂ ਦੇ ਵੈਕਸੀਨ ਸਟੇਟਸ ਚੈੱਕ ਨਹੀਂ ਕੀਤੇ ਗਏ ਹਨ।

ADVERTISEMENT
NZ Punjabi News Matrimonials