Friday, 23 February 2024
29 December 2021 New Zealand

ਆਕਲੈਂਡ ਦੇ ਇਸ ਵਸਨੀਕ ਲਈ ਨਵਾਂ ਸਾਲ ਹੋਏਗਾ ਜਸ਼ਨਾਂ ਭਰਿਆ, ਜਿੱਤੇ $17 ਮਿਲੀਅਨ

ਆਕਲੈਂਡ ਦੇ ਇਸ ਵਸਨੀਕ ਲਈ ਨਵਾਂ ਸਾਲ ਹੋਏਗਾ ਜਸ਼ਨਾਂ ਭਰਿਆ, ਜਿੱਤੇ $17 ਮਿਲੀਅਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦਾ ਇੱਕ ਵਸਨੀਕ ਅਜਿਹਾ ਹੋਏਗਾ, ਜਿਸ ਲਈ ਨਵੇਂ ਸਾਲ ਦੀ ਸ਼ਾਮ ਸੱਚਮੁੱਚ ਹੀ ਜਸ਼ਨ ਮਨਾਉਣ ਦਾ ਕਾਰਨ ਹੋੇਏਗੀ, ਅਜਿਹਾ ਇਸ ਲਈ ਕਿਉਂਕਿ ਇਹ ਵਿਅਕਤੀ ਲੋਟੋ ਪਾਵਰ ਬਾਲ ਦਾ $17 ਮਿਲੀਅਨ ਦਾ ਇਨਾਮ ਜਿੱਤਿਆ ਹੈ। ਵਿਅਕਤੀ ਨੇ ਇਹ ਟਿਕਟ ਵਿਕਟੋਰੀਆ ਸਟਰੀਟ ਲੋਟੋ ਐਂਡ ਨਿਊਜ਼ਐਜੰਸੀ ਤੋਂ ਖ੍ਰੀਦੀ ਸੀ।

ਇਸ ਸਾਲ ਦਾ ਇਹ 21ਵਾਂ ਜੈਤੂ ਹੈ ਤੇ ਅਜੇ ਚਾਰ ਹਫਤੇ ਹੀ ਹੋਏ ਸਨ, ਜਦੋਂ ਟੌਰੰਗੇ ਤੋਂ ਵਿਅਕਤੀ ਨੇ $6.3 ਮਿਲੀਅਨ ਦਾ ਇਨਾਮ ਜਿੱਤਿਆ ਸੀ।
$17 ਮਿਲੀਅਨ ਦੇ ਇਨਾਮ ਤੋਂ ਇਲਾਵਾ ਲੋਟੋ ਫਰਸਟ ਡਵੀਜ਼ਨ ਦੇ 4 ਹੋਰ ਜੈਤੂ ਹਨ, ਜਿਨ੍ਹਾਂ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਏਗਾ।
ਅੱਜ ਦਾ ਜੈਤੂ ਨੰਬਰ ਹੈ: 5, 7, 12, 13, 39, 40 ਤੇ ਬੋਨਸ ਨੰਬਰ 2 ਹੈ।

ADVERTISEMENT
NZ Punjabi News Matrimonials