Tuesday, 27 February 2024
30 December 2021 New Zealand

ਖਤਰੇ ਦੀ ਘੰਟੀ ਵੱਜੀ, ਕਮਿਊਨਿਟੀ ਵਿੱਚ ਓਮੀਕਰੋਨ ਦਾ ਇੱਕ ਹੋਰ ਕੇਸ ਆਇਆ ਸਾਹਮਣੇ

ਖਤਰੇ ਦੀ ਘੰਟੀ ਵੱਜੀ, ਕਮਿਊਨਿਟੀ ਵਿੱਚ ਓਮੀਕਰੋਨ ਦਾ ਇੱਕ ਹੋਰ ਕੇਸ ਆਇਆ ਸਾਹਮਣੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨ 'ਓਮੀਕਰੋਨ' ਦੇ ਜਿਸ ਪਹਿਲੇ ਕੇਸ ਦੀ ਕਮਿਊਨਿਟੀ ਵਿੱਚ ਪੁਸ਼ਟੀ ਹੋਈ ਸੀ, ਉਸ ਤੋਂ ਇਲਾਵਾ ਅੱਜ ਇੱਕ ਹੋਰ 'ਓਮੀਕਰੋਨ' ਦਾ ਕੇਸ ਸਾਹਮਣੇ ਆਇਆ ਹੈ।
ਇਹ ਕੇਸ ਏਅਰ ਨਿਊਜੀਲੈਂਡ ਦਾ ਕਰੂ ਮੈਂਬਰ ਹੈ, ਜੋ ਆਕਲੈਂਡ ਤੋਂ ਸਿਡਨੀ ਵਿਚਾਲੇ ਆਪਣੀਆਂ ਸੇਵਾਵਾਂ ਦਿੰਦਾ ਰਿਹਾ ਹੈ। ਇਸ ਨਵੇਂ ਕੇਸ ਦੇ ਸਬੰਧ ਵਿੱਚ ਅਜੇ ਕੋਈ ਲੋਕੇਸ਼ਨ ਆਫ ਇਨਟਰਸਟ ਸਾਹਮਣੇ ਨਹੀਂ ਆਈ ਹੈ। 7 ਨਜਦੀਕੀ ਸੰਪਰਕਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਚੁੱਕੇ ਹਨ, ਜੋ ਨੈਗਟਿਵ ਹਨ ਤੇ 8ਵੇਂ ਨਜਦੀਕੀ ਸੰਪਰਕ ਦਾ ਟੈਸਟ ਬਕਾਇਆ ਹੈ। ਸਾਰੇ ਹੀ ਇਸ ਵੇਲੇ ਹੋਮ ਆਈਸੋਲੇਸ਼ਨ ਕਰ ਰਹੇ ਹਨ।
ਅੱਜ ਕੁੱਲ 60 ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਬਾਕੀ ਦੇ ਕੇਸ ਡੈਲਟਾ ਵੇਰੀਂਅਟ ਨਾਲ ਸਬੰਧਤ ਹਨ।

ADVERTISEMENT
NZ Punjabi News Matrimonials