Monday, 09 September 2024
29 August 2024 New Zealand

ਡਿਊਟੀ ਖਤਮ ਕਰਕੇ ਘਰ ਜਾਂਦੇ ਪੰਜਾਬੀ ਨੌਜਵਾਨ ‘ਤੇ ਹੋਇਆ ਜਾਨਲੇਵਾ ਹਮਲਾ

2 ਮਹਿਲਾਵਾਂ ਨੇ ਕਾਰ ਰੁਕਵਾ ਕੇ ਛੁਰੇ ਨਾਲ ਕੀਤਾ ਹਮਲਾ
ਡਿਊਟੀ ਖਤਮ ਕਰਕੇ ਘਰ ਜਾਂਦੇ ਪੰਜਾਬੀ ਨੌਜਵਾਨ ‘ਤੇ ਹੋਇਆ ਜਾਨਲੇਵਾ ਹਮਲਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਪੂਰਬੀ ਮੈਲਬੋਰਨ ਵਿੱਚ ਕੰਮ ਤੋਂ ਡਿਊਟੀ ਖਤਮ ਕਰਕੇ ਰਾਤ ਮੌਕੇ ਘਰ ਜਾ ਰਹੇ ਕਲਾਈਡ ਨਾਰਥ ਦੇ ਰਿਹਾਇਸ਼ੀ ਪੰਜਾਬੀ ਨੌਜਵਾਨ 'ਤੇ ਕਾਰਜੈਕਿੰਗ ਦੀ ਕੋਸ਼ਿਸ਼ ਦੌਰਾਨ ਉਸ 'ਤੇ ਛੁਰੇ ਨਾਲ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। 2 ਮਹਿਲਾਵਾਂ ਉਮਰ 28 ਸਾਲ ਤੇ 33 ਸਾਲ ਵਲੋਂ ਮਨਪ੍ਰੀਤ ਦੀ ਗੱਡੀ ਰੁਕਵਾਕੇ ਉਸਦੀ ਗਰਦਨ 'ਤੇ ਛੁਰੇ ਮਾਰੇ ਗਏ, ਜਿਸਤੋਂ ਬਾਅਦ ਲੋਕਾਂ ਦੀ ਮੱਦਦ ਨਾਲ ਉਸਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਅਜੇ ਵੀ ਮਨਪ੍ਰੀਤ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਹੈ। ਇਹ ਘਟਨਾ ਲਰਲੀਨ ਸਟਰੀਟ 'ਤੇ ਵਾਪਰੀ ਦੱਸੀ ਜਾ ਰਹੀ ਹੈ। ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਮਹਿਲਾਵਾਂ ਨੇ ਮਨਪ੍ਰੀਤ 'ਤੇ ਹਮਲਾ ਕਰਨ ਤੋਂ ਕੁਝ ਸਮਾਂ ਪਹਿਲਾਂ ਇੱਕ ਮਹਿਲਾ ਦੀ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਸੀ।

ADVERTISEMENT
NZ Punjabi News Matrimonials