Wednesday, 28 February 2024
30 December 2021 New Zealand

ਕਾਉਂਟਡਾਊਨ ਵਿਖੇ ਵਾਪਰੀ ਅਨਹੋਣੀ ਘਟਨਾ, ਬੇਕਾਬੂ ਕਾਰ ਨੇ ਮਹਿਲਾ ਨੂੰ ਵਿੰਨਿਆਂ ਦੀਵਾਰ ਵਿੱਚ

ਕਾਉਂਟਡਾਊਨ ਵਿਖੇ ਵਾਪਰੀ ਅਨਹੋਣੀ ਘਟਨਾ, ਬੇਕਾਬੂ ਕਾਰ ਨੇ ਮਹਿਲਾ ਨੂੰ ਵਿੰਨਿਆਂ ਦੀਵਾਰ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਟੀ ਅਟਾਟੂ ਕਾਉਂਟਡਾਊਨ ਵਿਖੇ ਉਸ ਵੇਲੇ ਅਨਹੋਣੀ ਘਟਨਾ ਵਾਪਰ ਗਈ, ਜਦੋਂ ਇੱਕ ਬੇਕਾਬੂ ਕਾਰ ਨੇ ਉੱਥੇ ਖੜੀ ਮਹਿਲਾ ਨੂੰ ਦੀਵਾਰ ਵਿੱਚ ਲੈ ਜਾ ਮਾਰਿਆ।
ਮਹਿਲਾ ਇਸ ਘਟਨਾ ਵਿੱਚ ਬੁਰੀ ਤਰ੍ਹਾਂ ਜਖਮੀ ਹੋਈ ਹੈ ਤੇ ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਕਾਰ ਇਨ੍ਹੇਂ ਜੋਰ ਨਾਲ ਮਹਿਲਾ ਵਿੱਚ ਵੱਜੀ ਕਿ ਮਹਿਲਾ ਨੂੰ ਟੁੱਟੀ ਦੀਵਾਰ ਤੇ ਕਾਰ ਵਿਚਾਲਿਓ ਕੱਢਣ ਲਈ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਮੌਕੇ 'ਤੇ ਬੁਲਾਉਣਾ ਪਿਆ। ਕਾਰ ਦਾ ਡਰਾਈਵਰ ਵੀ ਵਾਪਰੀ ਇਸ ਘਟਨਾ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।

ADVERTISEMENT
NZ Punjabi News Matrimonials