Tuesday, 27 February 2024
30 December 2021 New Zealand

ਕੋਰੋਨਾਗ੍ਰਸਤ ਬੱਚੇ ਨਾਲ ਇੰਡੀਆ ਤੋਂ ਨਿਊਜੀਲੈਂਡ ਪੁੱਜੀ ਮਹਿਲਾ ‘ਤੇ ਐਫ ਆਈ ਆਰ ਦਰਜ

ਕੋਰੋਨਾਗ੍ਰਸਤ ਬੱਚੇ ਨਾਲ ਇੰਡੀਆ ਤੋਂ ਨਿਊਜੀਲੈਂਡ ਪੁੱਜੀ ਮਹਿਲਾ ‘ਤੇ ਐਫ ਆਈ ਆਰ ਦਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੈਦਰਾਬਾਦ ਤੋਂ ਆਪਣੇ 4 ਸਾਲਾ ਕੋਰੋਨਾਗ੍ਰਸਤ ਬੱਚੇ ਨਾਲ ਨਿਊਜੀਲੈਂਡ ਪੁੱਜੀ 32 ਸਾਲਾ ਮਹਿਲਾ 'ਤੇ ਇੰਡੀਆ ਵਿੱਚ ਐਫ ਆਈ ਆਰ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਹਿਲਾ ਦੇ ਬੱਚੇ ਨੂੰ 23 ਦਸੰਬਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ ਤੇ ਨਿਯਮ ਮੁਤਾਬਕ ਉਨ੍ਹਾਂ 14 ਦਿਨਾਂ ਲਈ ਘਰ ਵਿੱਚ ਹੀ ਆਈਸੋਲੇਸ਼ਨ ਕਰਨਾ ਸੀ। ਪਰ ਅਗਲੇ ਦਿਨ ਜਦੋਂ ਅਧਿਕਾਰੀ ਮਹਿਲਾ ਦੇ ਘਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹਿਲਾ ਬੱਚੇ ਨਾਲ ਨਿਊਜੀਲੈਂਡ ਜਾ ਚੁੱਕੀ ਹੈ।
ਮਹਿਲਾ ਦਾ ਨਾਮ ਹੀਰਲ ਦੱਸਿਆ ਜਾ ਰਿਹਾ ਹੈ।

ADVERTISEMENT
NZ Punjabi News Matrimonials