Tuesday, 27 February 2024
31 December 2021 New Zealand

ਆਕਲੈਂਡ ਵਿੱਚ ਲਾਗੂ ਹੋਇਆ ‘ਓਰੇਂਜ’ ਲਾਈਟ ਸਿਸਟਮ

ਆਕਲੈਂਡ ਵਿੱਚ ਲਾਗੂ ਹੋਇਆ ‘ਓਰੇਂਜ’ ਲਾਈਟ ਸਿਸਟਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਾਸੀਆਂ ਲਈ ਅੱਜ ਦੀ ਸਵੇਰ ਕੁਝ ਵੱਖਰਾ ਸੁਨੇਹਾ ਲੈਕੇ ਆਈ ਹੈ, ਅਜਿਹਾ ਇਸ ਲਈ ਕਿਉਂਕਿ 130 ਦਿਨਾਂ ਤੋਂ ਵਧੇੇਰੇ ਲੰਬੇ ਸਮੇਂ ਦੇ ਲੌਕਡਾਊਨ ਤੇ ਰੈੱਡ ਟ੍ਰੈਫਿਕ ਲਾਈਟਸ ਸਿਸਟਮ ਨੂੰ ਭੁਗਤਣ ਤੋਂ ਬਾਅਦ ਆਕਲੈਂਡ ਵਿੱਚ ਅੱਜ ਤੋਂ ਓਰੇਂਜ ਟ੍ਰੈਫਿਕ ਲਾਈਟ ਸਿਸਟਮ ਲਾਗੂ ਹੋ ਗਿਆ ਹੈ।

ਹੁਣ ਬਾਰ/ ਰੈਸਟੋਰੈਂਟ ਵਿੱਚ ਗੈਦਰਿੰਗ ਦੀ ਕੋਈ ਸੀਮਾ ਨਹੀਂ ਰਹੀ, ਬਸ਼ਰਤੇ ਵੈਨਿਊ ਵਲੋਂ 'ਮਾਈ ਵੈਕਸੀਨ ਪਾਸ' ਨੂੰ ਲਾਜਮੀ ਕੀਤਾ ਗਿਆ ਹੋਏ। ਇਸ ਤੋਂ ਇਲਾਵਾ ਫਿਊਨਰਲ, ਧਾਰਮਿਕ ਸਥਾਨਾਂ 'ਤੇ ਅੰਦਰ ਜਾਂ ਬਾਹਰ ਇੱਕਠ ਦੀ ਕੋਈ ਸੀਮਾ ਨਹੀਂ ਰਹੀ, ਬੱਸ ਮਾਈ ਵੈਕਸੀਨ ਐਪ ਦਾ ਵਰਤੇ ਜਾਣਾ ਲਾਜਮੀ ਹੈ, ਨਹੀਂ ਤਾਂ ਫਿਊਨਟਰਲ ਆਦਿ 'ਤੇ ਫਿਜੀਕਲ ਡਿਸਟੈਂਸਿੰਗ ਦੇ ਨਾਲ 50 ਬੰਦੇ ਹੀ ਵੱਧ ਤੋਂ ਵੱਧ ਇੱਕਠੇ ਹੋ ਸਕਣਗੇ।
ਪ੍ਰਾਪਰਟੀ ਖ੍ਰੀਦਣ/ ਵੇਚਣ ਵਾਲੇ ਵੀ ਸੋਸ਼ਲ ਡਿਸਟੈਸਿੰਗ ਦਾ ਨਿਯਮ ਅਪਨਾਉਂਦਿਆਂ ਆਪਣਾ ਕੰਮ ਕਰ ਸਕਦੇ ਹਨ।
ਬੈਂਕ/ ਟੈਕਅਵੇ ਜਿਹੇ ਕਾਰੋਬਾਰ ਸੀਮਿਤ ਇੱਕਠ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨਾਲ ਹੀ ਸੇਵਾਵਾਂ ਦੇ ਸਕਣਗੇ।
ਮਾਸਕ ਪਾਉਣਾ ਅਜੇ ਵੀ ਲਾਜਮੀ ਹੀ ਰਹੇਗਾ।

ADVERTISEMENT
NZ Punjabi News Matrimonials