Tuesday, 27 February 2024
31 December 2021 New Zealand

ਸਾਲ ਦੇ ਅਖੀਰਲੇ ਦਿਨ ਐਨ ਜੈਡ ਪੋਸਟ ਦੇ ਕਰਮਚਾਰੀ ਦੀ ਮੰਦਭਾਗੇ ਹਾਦਸੇ ਵਿੱਚ ਹੋਈ ਮੌਤ

ਸਾਲ ਦੇ ਅਖੀਰਲੇ ਦਿਨ ਐਨ ਜੈਡ ਪੋਸਟ ਦੇ ਕਰਮਚਾਰੀ ਦੀ ਮੰਦਭਾਗੇ ਹਾਦਸੇ ਵਿੱਚ ਹੋਈ ਮੌਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਾਲ ਦੇ ਅਖੀਰਲੇ ਦਿਨ ਵੈਲੰਿਗਟਨ ਦੇ ਟਾਵਾ ਵਿੱਚ ਐਨ ਜੈਡ ਪੋਸਟ ਦੇ ਇੱਕ ਕਰਮਚਾਰੀ ਦੀ ਕੰਮ ਦੌਰਾਨ ਵਾਪਰੇ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਕਰਮਚਾਰੀ ਦੀ ਮੌਤ ਇਲੈਕਟ੍ਰਿਕ ਬੱਗੀ ਦੇ ਹੇਠਾਂ ਆਉਣ ਕਾਰਨ ਹੋਈ ਦੱਸੀ ਜਾ ਰਹੀ ਹੈ। ਵਰਕਸੈਫ ਇਸ ਵੇਲੇ ਮੌਕੇ ਦੀ ਛਾਣਬੀਣ ਕਰ ਰਿਹਾ ਹੈ ਤੇ ਐਨ ਜੈਡ ਪੋਸਟ ਵਲੋਂ ਇਸ ਦੁੱਖ ਦੀ ਘੜੀ ਮੌਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੁਲਿਸ ਨੂੰ ਇਸ ਘਟਨਾ ਬਾਰੇ ਦੁਪਹਿਰੇ 2.20 'ਤੇ ਦੱਸਿਆ ਗਿਆ ਸੀ।

ADVERTISEMENT
NZ Punjabi News Matrimonials