Tuesday, 27 February 2024
31 December 2021 New Zealand

ਏਅਰ ਨਿਊਜੀਲੈਂਡ ਦੇ ਯਾਤਰੀਆਂ ਨੂੰ ਹੁਣ ਸਫਰ ਮੌਕੇ ਨਹੀਂ ਮਿਲੇਗਾ ਚਾਹ-ਪਾਣੀ

ਏਅਰ ਨਿਊਜੀਲੈਂਡ ਦੇ ਯਾਤਰੀਆਂ ਨੂੰ ਹੁਣ ਸਫਰ ਮੌਕੇ ਨਹੀਂ ਮਿਲੇਗਾ ਚਾਹ-ਪਾਣੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਓਮੀਕਰੋਨ ਦੇ ਕਮਿਊਨਿਟੀ ਨਾਲ ਸਬੰਧਤ ਕੇਸਾਂ ਦਾ ਸਾਹਮਣੇ ਆਉਣਾ ਲਗਭਗ ਸੰਭਾਵਿਤ ਹੈ ਤੇ ਇਸੇ ਲਈ ਏਅਰ ਨਿਊਜੀਲੈਂਡ ਨੇ ਆਪਣੇ ਯਾਤਰੀਆਂ ਨੂੰ ਸਫਰ ਦੌਰਾਨ ਸਨੈਕਸ ਆਦਿ ਨਾ ਦੇਣ ਦਾ ਫੈਸਲਾ ਲਿਆ ਹੈ ਤਾਂ ਜੋ ਵਾਇਰਸ ਫੈਲਣ ਦਾ ਖਤਰਾ ਘੱਟੋ-ਘੱਟ ਬਣਿਆ ਰਹੇ।
ਇਸ ਗੱਲ ਦੀ ਜਾਣਕਾਰੀ ਏਅਰ ਨਿਊਜੀਲੈਂਡ ਦੇ ਚੀਫ ਕਸਟਮਰ ਤੇ ਸੇਲਜ਼ ਅਫਸਰ ਲਿਏਨ ਗੇਰਾਟੀ ਨੇ ਦਿੱਤੀ ਹੈ, ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸਨੈਕਸ ਨਹੀਂ ਵੰਡੇ ਜਾਣਗੇ, ਬਲਕਿ ਯਾਤਰੀ ਜਦੋਂ ਆਪਣੀ ਮੰਜਿਲ 'ਤੇ ਪੁੱਜ ਜਾਣਗੇ, ਉਸ ਵੇਲੇ ਉਨ੍ਹਾਂ ਨੂੰ ਸਨੈਕਸ ਪੈਕ ਕਰਕੇ ਦਿੱਤਾ ਜਾਏਗਾ। ਇਹ ਫੈਸਲਾ ਆਰਜੀ ਰਹੇਗਾ ਤੇ ਸਮੇਂ ਸਮੇਂ 'ਤੇ ਇਸਦੀ ਸਮੀਖਿਆ ਹੁੰਦੀ ਰਹੇਗੀ। ਯਾਤਰਾ ਦੌਰਾਨ ਪਾਣੀ ਦੀ ਮੰਗ ਕੀਤੀ ਜਾ ਸਕਦੀ ਹੈ।

ADVERTISEMENT
NZ Punjabi News Matrimonials