ਆਕਲੈਂਡ (ਹਰਪ੍ਰੀਤ ਸਿੰਘ) - ਆਪ ਸਭ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ, ਸਾਲ 2022 ਦੀ ਨਿਊਜੀਲੈਂਡ ਵਿੱਚ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਕੇ ਤੁਹਾਡੇ ਆਕਲੈਂਡ ਵਿੱਚ ਲਾਈਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਗਿਆ, ਜਿਨ੍ਹਾਂ ਨਾਲ ਪੂਰਾ ਆਕਾਸ਼ ਰੰਗ-ਬਿਰੰਗਾ ਹੋ ਗਿਆ ਤੇ ਲੋਕਾਂ ਨੇ ਇਸਦਾ ਪੂਰਾ ਆਨੰਦ ਮਾਣਿਆ। ਇਸ ਮੌਕੇ ਹਰ ਸਾਲ ਦਿਖਾਇਆ ਜਾਣ ਵਾਲਾ ਫਾਇਰ-ਵਰਕਸ, ਇਸ ਵਾਰ ਕੋਰੋਨਾ ਕਾਰਨ ਨਹੀਂ ਦਿਖਾਇਆ ਗਿਆ ਹੈ।