Wednesday, 28 February 2024
02 January 2022 New Zealand

ਸਿੱਖ ਚਿਲਡਰਨ ਡੇਅ ਦੀਆਂ ਤਿਆਰੀਆਂ ਮੁਕੰਮਲ ਬੱਚਿਆਂ,ਮਾਪਿਆਂ ਤੇ ਪ੍ਰਬੰਧਕਾਂ `ਚ ਭਾਰੀ ਉਤਸ਼ਾਹ

ਸਿੱਖ ਚਿਲਡਰਨ ਡੇਅ ਦੀਆਂ ਤਿਆਰੀਆਂ ਮੁਕੰਮਲ ਬੱਚਿਆਂ,ਮਾਪਿਆਂ ਤੇ ਪ੍ਰਬੰਧਕਾਂ `ਚ ਭਾਰੀ ਉਤਸ਼ਾਹ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਹਰ ਸਾਲ ਬੱਚਿਆਂ ਵਾਸਤੇ ਕਰਵਾਏ ਜਾਣ ਵਾਲੇ ਸਭ ਤੋਂ ਵੱਡੇ ਈਵੈਂਟ ‘ਸਿੱਖ ਚਿਲਡਰਨ ਡੇਅ’ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜਿਸ ਵਿੱਚ ਭਾਗ ਲੈਣ ਲਈ ਬੱਚਿਆਂ, ਮਾਪਿਆਂ, ਪ੍ਰਬੰਧਕਾਂ ਅਤੇ ਸਪੌਂਸਰਜ `ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ, ਆਕਲੈਂਡ `ਚ ਹਰ ਸਾਲ ਕਰਵਾਏ ਜਾਣ ਵਾਲੇ ਸਿੱਖ ਚਿਲਡਰਨ ਡੇਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਵਾਰ ਦੋ ਰੋਜ਼ਾ ਸਮਾਗਮ 3 ਅਤੇ 4 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਗੁਰਬਾਣੀ, ਕੀਰਤਨ, ਪਟਕਾ ਬੰਨ੍ਹਣ, ਕਵਿਤਾ, ਭਾਸ਼ਣ ਮੁਕਾਬਲੇ, ਸਿੱਖ ਆਰਟਸ, ਕਵੀਸ਼ਰੀ, ਪੱਗ ਬੰਨ੍ਹਣ, ਲੇਖ ਲਿਖਣ ਅਤੇ ਮਨਰੰਜਕ ਆਈਟਮਜ਼ ਕਰਵਾਈਆਂ ਜਾਣਗੀਆਂ।

ਇਸ ਬਾਬਤ ਸਿੱਖ ਹੈਰੀਟੇਜ਼ ਸਕੂਲ ਦੇ ਅਧਿਆਪਕ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਕਰਕੇ ਪੂਰੇ ਸਮਾਗਮ ਦੀ ਰੂਪ-ਰੇਖਾ ਅਤੇ ਬੱਚਿਆਂ ਦੀ ਭਾਗੀਦਾਰੀ ਬਾਰੇ ਪ੍ਰਬੰਧ ਪੂਰੇ ਕਰ ਚੁੱਕੇ ਹਨ।
ਇਸੇ ਸਿਲਸਿਲੇ `ਚ ਅੱਜ ਸਿੱਖ ਹੈਰੀਟੇਜ ਸਕੂਲ ਦੀ ਪ੍ਰੈਜੀਡੈਂਟ ਮਨਦੀਪ ਕੌਰ ਮਿਨਹਾਸ ਅਤੇ ਗੁਰੂਘਰ ਦੀ ਦਫ਼ਤਰ ਪ੍ਰਬੰਧਕ ਸਰਬਜੀਤ ਕੌਰ ਨੇ ਈਵੈਂਟਸ ਦੌਰਾਨ ਜੱਜਾਂ ਦੀ ਭੂਮਿਕਾ ਨਿਭਾਉਣ ਵਾਲਿਆਂ ਨਾਲ ਜੂਮ ਮੀਟਿੰਗ ਵੀ ਕੀਤੀ।

ਸੁਪਰੀਮ ਸਿੱਖ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ ਅਪੀਲ ਕੀਤੀ ਹੈ ਕਿ ਸੰਗਤ ਵੱਧ ਤੋਂਂ ਵੱਧ ਗਿਣਤੀ `ਚ ਆਪਣੇ ਬੱਚਿਆਂ ਨੂੰ ਇਸ ਈਵੈਂਟ `ਚ ਸ਼ਮੂਲੀਅਤ ਕਰਾਵੇ ਤਾਂ ਜੋ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਹਮਸ਼ਾਂ ਲਈ ਜੋੜ ਕੇ ਰੱਖਿਆ ਜਾ ਸਕੇ।

ADVERTISEMENT
NZ Punjabi News Matrimonials