Thursday, 22 February 2024
03 January 2022 New Zealand

ਓਮੀਕਰੋਨ ਦੇ ਖਤਰੇ ਤੋਂ ਨਿਊਜੀਲੈਂਡ ਦਾ ਅਜੇ ਵੀ ਬਚਾਅ

ਓਮੀਕਰੋਨ ਦੇ ਖਤਰੇ ਤੋਂ ਨਿਊਜੀਲੈਂਡ ਦਾ ਅਜੇ ਵੀ ਬਚਾਅ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਦੇ 100 ਤੋਂ ਵਧੇਰੇ ਦੇਸ਼ਾਂ ਲਈ ਭਾਂਵੇ ਕੋਰੋਨਾ ਦਾ ਓਮੀਕਰੋਨ ਵੇਰੀਂਅਟ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਨਿਊਜੀਲੈਂਡ ਅਜੇ ਵੀ ਇਸ ਖਤਰੇ ਤੋਂ ਬਾਹਰ ਹੈ। ਬਹੁਤ ਹੀ ਤੇਜੀ ਨਾਲ ਫੈਲਣ ਵਾਲੇ ਕੋਰੋਨਾ ਦੇ ਇਸ ਵੇਰੀਂਅਟ ਦੇ ਅਜੇ ਤੱਕ ਨਿਊਜੀਲੈਂਡ ਦੀ ਕਮਿਊਨਿਟੀ ਨਾਲ ਸਬੰਧਤ ਨਾ ਦੇ ਬਰਾਬਰ ਹੀ ਕੇਸ ਮੌਜੂਦ ਹਨ।
ਅਜੇ ਤੱਕ ਸਿਰਫ ਬ੍ਰਿਟਿਸ਼ ਡੀਜੇ ਡਾਇਮੈਸ਼ਨ ਨੂੰ ਹੀ ਨਿਊਜੀਲੈਂਡ ਵਿੱਚ ਓਮੀਕਰੋਨ ਦੀ ਪੁਸ਼ਟੀ ਹੋਈ ਹੈ।
5 ਜਨਵਰੀ ਤੋਂ 18 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਨਿਊਜੀਲੈਂਡ ਵਾਸੀ ਜਿਨ੍ਹਾਂ ਨੂੰ ਕੋਰੋਨਾ ਦੀ ਦੂਜੀ ਵੈਕਸੀਨ ਲਗਵਾਇਆ 4 ਮਹੀਨੇ ਜਾਂ ਵਧੇਰੇ ਦਾ ਸਮਾਂ ਹੋ ਗਿਆ ਹੈ, ਕੋਰੋਨਾ ਦੀ ਬੂਸਟਰ ਸ਼ਾਟ ਲਗਵਾ ਸਕਦੇ ਹਨ ਤੇ ਮਨਿਸਟਰੀ ਆਫ ਹੈਲਥ ਅਨੁਸਾਰ ਓਮੀਕਰੋਨ ਖਿਲਾਫ ਬੂਸਟਰ ਸ਼ਾਟ ਬਹੁਤ ਹੀ ਅਹਿਮ ਹੈ।
ਬੀਤੇ 2 ਦਿਨਾਂ ਵਿੱਚ ਕਮਿਊਨਿਟੀ ਨਾਲ ਸਬੰਧਤ ਕੁੱਲ 105 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 71 ਕੇਸ ਆਕਲੈਂਡ ਨਾਲ ਸਬੰਧਤ ਹਨ।

ADVERTISEMENT
NZ Punjabi News Matrimonials