ਆਕਲੈਂਡ (ਹਰਪ੍ਰੀਤ ਸਿੰਘ) - ਛੁੱਟੀਆਂ ਤੋਂ ਵਾਪਿਸ ਪਰਤ ਰਹੇ ਆਕਲੈਂਡ ਵਾਸੀਆਂ ਨੂੰ ਭਾਰੀ ਟ੍ਰੈਫਿਕ ਕਾਰਨ ਕਾਫੀ ਜਿਆਦਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸੇ ਲਈ ਆਕਲੈਂਡ ਟ੍ਰਾਂਸਪੋਰਟ ਨੇ ਆਕਲੈਂਡ ਵਾਸੀਆਂ ਨੂੰ ਵਾਪਸੀ ਮੌਕੇ ਲੋੜ ਤੋਂ ਵਧੇਰੇ ਸਮਾਂ ਲੱਗਣ ਤੇ ਸ਼ਾਂਤੀ ਬਣਾਈ ਰੱਖ ਦੀ ਗੱਲ ਆਖੀ ਗਈ ਹੈ।
ਬੀਤੇ ਹੋਏ ਸਿਰਫ 24 ਘੰਟਿਆਂ ਵਿੱਚ ਹੁਣ ਤੱਕ ਸੜਕਾਂ 'ਤੇ ਵਾਪਰੇ ਹਾਦਸਿਆਂ ਵਿੱਚ 14 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਤੇ ਕਈ ਇਲਾਕਿਆਂ ਵਿੱਚ ਜਿਵੇਂ ਕਿ ਮੈਨੂਕਾਊ ਤੋਂ ਪੋਕੀਨੋ ਦੇ ਰਾਹ 'ਤੇ ਤਾਂ ਟ੍ਰੈਫਿਕ ਸਬੰਧੀ ਗ੍ਰਿਡ-ਲਾਕ ਜਿਹੇ ਹਾਲਾਤ ਬਣੇ ਹੋਏ ਹਨ।
ਓਰੀਵਾ ਤੇ ਵਾਰਕਵਰਥ ਵਿਚਾਲੇ ਵੀ ਹਾਲਾਤ ਅਜਿਹੇ ਹੀ ਬਣੇ ਹੋਏ ਹਨ। ਜਿਨ੍ਹਾਂ ਲਈ ਯਾਤਰਾ ਜਰੂਰੀ ਨਹੀਂ ਉਨ੍ਹਾਂ ਨੂੰ ਤਾਂ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।