Thursday, 22 February 2024
03 January 2022 New Zealand

ਨਿਊਜੀਲੈਂਡ ਦੇ 328 ਦੇ ਮੁਕਾਬਲੇ ਬੰਗਲਾਦੇਸ਼ ਨੇ ਸਿਰਫ 4 ਵਿਕਟਾਂ ਗੁਆਕੇ ਬਣਾਏ 358 ਸਕੋਰ

ਨਿਊਜੀਲੈਂਡ ਦੇ 328 ਦੇ ਮੁਕਾਬਲੇ ਬੰਗਲਾਦੇਸ਼ ਨੇ ਸਿਰਫ 4 ਵਿਕਟਾਂ ਗੁਆਕੇ ਬਣਾਏ 358 ਸਕੋਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਬੰਗਲਾਦੇਸ਼ ਦੀ ਕ੍ਰਿਕੇਟ ਟੀਮ ਵਲੋਂ ਪਹਿਲੇ ਟੈਸਟ ਵਿੱਚ ਹੁਣ ਤੱਕ ਵਧੀਆ ਕਾਰਗੁਜਰੀ ਦਿਖਾਈ ਗਈ ਹੈ। ਪਹਿਲੇ ਟੈਸਟ ਦੇ ਤੀਜੇ ਦਿਨ ਨਿਊਜੀਲੈਂਡ ਦੇ 328 ਸਕੋਰਾਂ ਦੇ ਮੁਕਾਬਲੇ ਬੰਗਲਾਦੇਸ਼ ਨੇ ਸਿਰਫ 4 ਵਿਕਟਾਂ ਗੁਆਕੇ 358 ਸਕੋਰ ਬਣਾ ਲਏ ਹਨ। ਕ੍ਰਿਕੇਟ ਮਾਹਿਰਾਂ ਦਾ ਮੰਨਣਾ ਹੈ ਕਿ ਬੰਗਲਾਦੇਸ਼ ਇਸ ਦੌਰੇ ਵਿੱਚ ਨਿਊਜੀਲੈਂਡ ਟੀਮ ਨੂੰ ਕਾਫੀ ਕਰੜੀ ਟੱਕਰ ਦਏਗੀ।
ਦੱਸਦੀਏ ਕਿ ਇਸ ਟੈਸ ਵਿੱਚ ਅਜੇ ਤੱਕ ਇੱਕ ਹੀ ਸੈਂਕੜਾ ਲਗਾਇਆ ਗਿਆ ਹੈ ਤੇ ਉਹ ਨਿਊਜੀਲੈਂਡ ਦੇ ਬੱਲੇਬਾਜ ਡੈਵਨ ਕੋਨਵੇਅ ਨੇ ਬਣਾਇਆ ਹੈ। ਕੋਨਵੇਅ ਨੇ 122 ਸਕੋਰ ਬਣਾਏ ਹਨ।

ADVERTISEMENT
NZ Punjabi News Matrimonials