Thursday, 22 February 2024
03 January 2022 New Zealand

ਆਕਲੈਂਡ ਬ੍ਰੋਥਲ ਵਿੱਚ 6 ਜਣੇ ਨਿਕਲੇ ਕੋਰੋਨਾ ਪਾਜਟਿਵ

ਆਕਲੈਂਡ ਬ੍ਰੋਥਲ ਵਿੱਚ 6 ਜਣੇ ਨਿਕਲੇ ਕੋਰੋਨਾ ਪਾਜਟਿਵ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਈਡਨ ਟੈਰੇਸ ਦੇ ਇੱਕ ਬਰੋਥਲ ਨਾਲ ਸਬੰਧਤ 6 ਜਣਿਆਂ ਦੇ ਕੋਰੋਨਾਗ੍ਰਸਤ ਹੋਣ ਤੋਂ ਬਾਅਦ ਸਿਹਤ ਮਾਹਿਰਾਂ ਨੇ ਨਿਊਟਨ ਰੋਡ ਮਸਾਜ ਪਾਰਲਰ ਵਿੱਚ 22 ਦਸੰਬਰ ਤੋਂ 31 ਦਸੰਬਰ ਤੱਕ ਪੁੱਜੇ ਗ੍ਰਾਹਕਾਂ ਨੂੰ ਕੋਰੋਨਾ ਲੱਛਣਾ ਦਾ ਧਿਆਨ ਰੱਖਣ ਲਈ ਕਿਹਾ ਹੈ। ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕੋਰੋਨਾਗ੍ਰਸਤ ਹੋਏ 6 ਜਣੇ ਸੈਕਸ ਵਰਕਰ ਹਨ ਜਾਂ ਗ੍ਰਾਹਕ।

5ਵੇਂ ਤੇ 8ਵੇਂ ਦਿਨ ਕੋਰੋਨਾ ਦਾ ਟੈਸਟ ਕਰਵਾਉਣ ਦੀ ਹਿਦਾਇਤ ਵੀ ਹੈ। ਬ੍ਰੋਥਲ ਨੂੰ ਇੱਕ ਹਫਤੇ ਲਈ ਗ੍ਰਾਹਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials